ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਤੀਜੇ ਪੜਾਅ ਵਿਚ ਬਹਿਰੀਨ ਪੁੱਜੇ

08/24/2019 7:28:50 PM

ਮਨਾਮਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹਿਰੀਨ ਦੇ ਸ਼ਾਹ ਹਮਦ ਬਿਨ ਈਸਾ ਅਲ ਖਲੀਫਾ ਤੋਂ ਵੱਖ-ਵੱਖ ਦੋ ਪੱਖੀ ਅਤੇ ਖੇਤਰੀ ਮੁੱਦਿਆਂ 'ਤੇ ਵਿਆਪਕ ਵਾਰਤਾ ਕਰਨ ਲਈ ਸ਼ਨੀਵਾਰ ਨੂੰ ਇਥੇ ਪਹੁੰਚੇ। ਮੋਦੀ ਦੀ ਬਹਿਰੀਨ ਦੀ ਯਾਤਰਾ ਮਹੱਤਵਪੂਰਨ ਹੈ ਕਿਉਂਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਸ ਦੇਸ਼ ਦੀ ਪਹਿਲੀ ਯਾਤਰਾ ਹੈ। ਬਹਿਰੀਨ ਵਿਚ ਮੋਦੀ ਖਾੜੀ ਖੇਤਰ ਦੇ ਸਭ ਤੋਂ ਪੁਰਾਣੇ ਮੰਦਰ ਸ਼੍ਰੀਨਾਥਜੀ ਦੇ ਪੁਨਰੁਦਵਾਰ ਦੇ ਰਸਮੀ ਸ਼ੁਭਆਰੰਭ ਦਾ ਸਾਕਸ਼ੀ ਬਣਨਗੇ। ਮੋਦੀ ਫਰਾਂਸ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਤੀਜੇ ਪੜਾਅ ਵਿਚ ਇਥੇ ਪਹੁੰਚੇ। ਉਹ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਖਤਮ ਕਰਕੇ ਇਥੇ ਪਹੁੰਚੇ। ਸੰਯੁਕਤ ਅਰਬ ਅਮੀਰਾਤ ਵਿਚ ਉਨ੍ਹਾਂ ਨੇ ਆਬੂ ਧਾਬੀ ਦੇ ਸ਼ਹਿਜ਼ਾਦੇ, ਮੋਦੀ ਨੂੰ ਹਵਾਈ ਅੱਡੇ ਤੱਕ ਛੱਡਣ ਗਏ। ਬਹਿਰੀਨ ਤੋਂ ਮੋਦੀ ਦਾ ਐਤਵਾਰ ਨੂੰ ਜੀ7 ਸ਼ਿਖਰ ਮੀਟਿੰਗ ਵਿਚ ਸ਼ਾਮਲਹੋਣ ਲਈ ਫਰਾਂਸ ਪਰਤਣ ਦਾ ਪ੍ਰੋਗਰਾਮ ਹੈ।

Sunny Mehra

This news is Content Editor Sunny Mehra