ਆਧੁਨਿਕ ਤਕਨੀਕ ਦੇ ਜ਼ਰੀਏ ਜਹਾਜ਼ ਐੱਮ. ਐੱਚ370 ਦਾ ਪਤਾ ਲੱਗ ਸਕਦਾ ਹੈ-ਮਲੇਸ਼ੀਆ ਏਅਰਲਾਈਨਜ਼

08/01/2017 11:26:28 AM

ਸਿਡਨੀ— ਮਲੇਸ਼ੀਆ ਏਅਰਲਾਈਨਜ਼ ਦੇ ਪ੍ਰਮੁੱਖ ਦਾ ਕਹਿਣਾ ਹੈ ਕਿ ਲਾਪਤਾ ਜਹਾਜ਼ ਐੱਮ. ਐੱਚ.370 ਦਾ ਪਤਾ ਲਗਾਇਆ ਜਾ ਸਕਦਾ ਹੈ ਪਰ ਉਸ ਲਈ ਆਰਟੀਫਿਸ਼ਲ ਇੰਟੈਲੀਜੈਂਸ ਸਮੇਤ ਆਧੁਨਿਕ ਵਿਗਿਆਨ ਅਤੇ ਤਕਨੀਕ ਦੀ ਲੋੜ ਹੋਵੇਗੀ। ਪੱਛਮੀ ਆਸਟ੍ਰੇਲੀਆ ਦੇ ਦੱਖਣੀ ਹਿੰਦ ਮਹਾਸਾਗਰ ਦੀ ਡੂੰਘਾਈ ਵਿਚ ਲੰਬੇ ਸਮੇਂ ਤੱਕ ਚੱਲੀ ਖੋਜ ਮਗਰੋਂ ਵੀ ਮਾਰਚ 2014 ਵਿਚ ਲਾਪਤਾ ਹੋਏ ਬੋਇੰਗ377 ਦਾ ਕੁਝ ਪਤਾ ਨਹੀਂ ਚੱਲ ਪਾਇਆ ਸੀ, ਜਿਸ ਮਗਰੋਂ ਜਨਵਰੀ ਵਿਚ ਇਸ ਦੀ ਖੋਜ ਕਰਨੀ ਬੰਦ ਕਰ ਦਿੱਤੀ ਗਈ ਸੀ। ਜਹਾਜ਼ ਵਿਚ 239 ਲੋਕ ਸਵਾਰ ਸਨ। ਮਲੇਸ਼ੀਆਈ ਜਹਾਜ਼ ਸੇਵਾ ਦੇ ਮੁੱਖ ਕਾਰਜਕਾਰੀ ਪੀਟਰ ਬੇਲਯੂ ਨੇ ਇਕ ਬਿਆਨ ਵਿਚ ਕਿਹਾ,'' ਵਿਗਿਆਨ ਵਿਚ ਤਰੱਕੀ ਹੋਵੇਗੀ, ਜੋ ਅਖੀਰ ਵਿਚ ਜਹਾਜ਼ ਦੇ ਮਲਬੇ ਦਾ ਪਤਾ ਲਗਾਉਣ ਵਿਚ ਮਦਦ ਕਰੇਗੀ।'' ਬੇਲਯੂ ਇੱਥੇ ਇਕ ਜਹਾਜ਼ ਸ਼ਿਖਰ ਸੰਮੇਲਨ ਵਿਚ ਸ਼ਿਰਕਤ ਕਰਨ ਪਹੁੰਚੇ ਸੀ।