ਇੰਡੋਨੇਸ਼ੀਆ ਵਿਚ ਭੂਚਾਲ ਦੇ ਦਰਮਿਆਨੇ ਝਟਕੇ

06/09/2020 10:59:04 PM

ਮਾਸਕੋ (ਏਜੰਸੀਆਂ) : ਇੰਡੋਨੇਸ਼ੀਆ ਦੇ ਤੱਟ 'ਤੇ ਮੰਗਲਵਾਰ ਨੂੰ ਭੂਚਾਲ ਦੇ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਅੰਤਰਰਾਸ਼ਟਰੀ ਸਮੇਂ ਅਨੁਸਾਰ 4.56 ਵਜੇ ਆਇਆ ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ। ਭੂਚਾਲ ਦਾ ਕੇਂਦਰ ਅੰਬਨ ਸ਼ਹਿਰ ਤੋਂ 209 ਕਿਲੋਮੀਟਰ ਦੱਖਣੀ-ਪੱਛਮੀ ਵਿਚ ਸਤਹ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ।


Gurdeep Singh

Content Editor

Related News