ਸਵੇਰੇ ਉੱਠਦਿਆਂ ਹੀ ਮੋਬਾਇਲ ਚੁੱਕ ਲੈਂਦੇ ਹੋ ਤਾਂ ਹੋ ਜਾਓ ਸਾਵਧਾਨ!

09/08/2019 8:00:05 AM

ਨਵੀਂ ਦਿੱਲੀ– ਮੋਬਾਇਲ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਵੀਡੀਓ ਦੇਖਣੀ ਹੋਵੇ , ਗਾਣੇ ਸੁਣਨੇ ਹੋਣ, ਗੇਮਾਂ ਖੇਡਣੀਆਂ ਹੋਣ , ਮਤਲਬ ਸਭ ਕੁਝ ਲਈ ਮੋਬਾਇਲ ਦੀ ਵਰਤੋਂ ਹੋਣ ਲੱਗੀ। ਇਹੀ ਕਾਰਨ ਹੈ ਕਿ ਸੌਣ ਤੋਂ ਪਹਿਲਾਂ, ਜਾਗਣ ਤੋਂ ਬਾਅਦ ਵਧੇੇਰੇ ਲੋਕ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ। ਰਾਤ ਦੇ ਹਨੇਰੇ ’ਚ ਮੋਬਾਇਲ ਯੂਜ਼ ਕਰਨ ਦੇ ਨੁਕਸਾਨ ਬਾਰੇ ਤਾਂ ਤੁਸੀਂ ਜਾਣਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਸਮਾਰਟ ਫੋਨ ਨੂੰ ਚੈੱਕ ਕਰਨਾ ਵੀ ਚੰਗਾ ਨਹੀਂ ਇਸ ਲਈ ਸਾਵਧਾਨ ਹੋ ਜਾਓ।

ਯੂ. ਕੇ. ਵਿਚ ਲਗਭਗ 2000 ਲੋਕਾਂ ’ਤੇ ਹੋਏ ਇਕ ਸਰਵੇ ਮੁਤਾਬਿਕ ਸਵੇਰੇ ਜਾਗਦਿਆਂ ਹੀ ਸਭ ਤੋਂ ਪਹਿਲਾਂ ਮੋਬਾਇਲ ਚੈੱਕ ਕਰਨ ’ਤੇ ਦਿਨ ਦੀ ਸ਼ੁਰੂਆਤ ਹੀ ਸਟ੍ਰੈੱਟਸ ਨਾਲ ਹੁੰਦੀ ਹੈ, ਜੋ ਦਿਮਾਗ ਦੇ ਵਰਕਿੰਗ ਪ੍ਰੋਸੈੱਸ ’ਤੇ ਅਸਰ ਪਾਉਂਦੇ ਹੋਏ ਕਾਰਜ ਸਮਰਥਾ ਨੂੰ ਪ੍ਰਭਾਵੀ ਕਰਦਾ ਹੈ। ਮਾਹਰਾਂ ਮੁਤਾਬਿਕ ਜਦੋਂ ਵਿਅਕਤੀ ਜਾਗਣ ’ਤੇ ਸਭ ਤੋਂ ਪਹਿਲਾਂ ਮੇਲ ਜਾਂ ਨੋਟੀਫਿਕੇਸ਼ਨ ਚੈੱਕ ਕਰਦਾ ਹੈ ਤਾਂ ਉਸ ਦਾ ਦਿਮਾਗ ਉਸ ਨਾਲ ਜੁੜੇ ਵਿਚਾਰਾਂ ਨਾਲ ਹੀ ਭਰ ਜਾਂਦਾ ਹੈ। ਜਿਸ ਨਾਲ ਉਹ ਕਿਸੇ ਹੋਰ ਚੀਜ਼ ਦੇ ਬਾਰੇ ਬਿਹਤਰ ਤਰੀਕੇ ਨਾਲ ਨਹੀਂ ਸੋਚ ਸਕਦਾ। ਉੱਠਣ ਤੋਂ ਬਾਅਦ ਇਕ ਹੀ ਚੀਜ਼ ਬਾਰੇ ਸੋਚਣ ਨਾਲ ਸਟ੍ਰੈੱਸ ਅਤੇ ਐਂਗਜਾਈਟੀ ਲੈਵਲ ਵਧ ਜਾਂਦਾ ਹੈ। ਸਵੇਰ ਦੇ ਸਮੇਂ ਉਂਝ ਹੀ ਬੀ. ਪੀ. ਵਧਿਆ ਹੋਇਆ ਹੁੰਦਾ ਹੈ ਅਜਿਹੇ ’ਚ ਤਣਾਅ ਉਸ ਨੂੰ ਹੋਰ ਵਧਾ ਦਿੰਦਾ ਹੈ ਜੋ ਕਿ ਖਤਰਨਾਕ ਹੈ। ਸੌਣ ਤੋਂ ਬਾਅਦ ਅਗਲੇ ਦਿਨ ਉੱਠਣ ’ਤੇ ਜਦੋਂ ਵਿਅਕਤੀ ਮੋਬਾਇਲ ਚੈੱਕ ਕਰਦਾ ਹੈ ਤਾਂ ਉਹ ਬੀਤੇ ਦਿਨ ਦੀਆਂ ਘਟਨਾਵਾਂ ਨਾਲ ਸਬੰਧਤ ਜਾਣਕਾਰੀ ਪੜ੍ਹ ਰਿਹਾ ਹੁੰਦਾ ਹੈ। ਐਕਸਪਰਟ ਜਾਂ ਮਾਹਿਰਾਂ ਦੀ ਮੰਨੀਏ ਤਾਂ ਇਸ ਦਾ ਅਸਰ ਇਹ ਹੁੰਦਾ ਹੈ ਕਿ ਵਿਅਕਤੀ ਦੇ ਪ੍ਰੈਜ਼ੈਂਟ ਨੂੰ ਪਾਸਟ ਹਾਈਜੈਕ ਕਰ ਲੈਂਦਾ ਹੈ ਅਤੇ ਉਹ ਨਵੇਂ ਦਿਨ ਨੂੰ ਨਵੇਂ ਤਰੀਕੇ ਨਾਲ ਜਿਊਣ ਦੀ ਬਜਾਏ ਬੀਤੇ ਹੋਏ ਦਿਨ ਦੇ ਮੁਤਾਬਿਕ ਹੀ ਉਸ ਨੂੰ ਜਿਊਂਦਾ ਹੈ। ਮਾਹਰਾਂ ਮੁਤਾਬਕ ਸਵੇਰੇ ਉੱਠਣ ’ਤੇ ਸਭ ਤੋਂ ਪਹਿਲਾਂ ਮੋਬਾਇਲ ਚੈੱਕ ਕਰਨ ਦੀ ਬਜਾਏ ਮਿਊਜ਼ਿਕ ਸੁਣਨ ਜਾਂ ਮੈਡੀਟੇਸ਼ਨ ਕਰੋ ਇਸ ਨਾਲ ਦਿਮਾਗ ਰਿਲੈਕਸ ਹੁੰਦਾ ਹੈ ਜਿਸ ਨਾਲ ਇਕ ਦਿਨ ਭਰ ਲਈ ਤਿਆਰ ਹੋਣ ਦਾ ਮੌਕਾ ਮਿਲੇਗਾ ਅਤੇ ਵਿਅਕਤੀ ਹਰ ਚੀਜ਼ ’ਚ ਬਿਹਤਰ ਤਰੀਕੇ ਨਾਲ ਪਰਫਾਰਮ ਕਰ ਸਕੇਗਾ।