ਡਰੱਗਜ਼ ਨਾਲ ਗ੍ਰਿਫ਼ਤਾਰ ਮਿਸੀਸਾਗਾ ਨਿਵਾਸੀ ਪੰਜਾਬੀ ਨੂੰ ਹੋਈ 13 ਸਾਲ ਤੋਂ ਵੱਧ ਦੀ ਸਜ਼ਾ

01/27/2022 9:41:34 AM

ਨਿਊਯਾਰਕ/ਮਿਸੀਸਾਗਾ (ਰਾਜ ਗੋਗਨਾ): ਬੀਤੇ ਦਿਨ ਹਾਲਟਨ ਹਿਲਜ਼, ਉਨਟਾਰੀਓ ਕੈਨੇਡਾ ਦੀ ਪੁਲਸ ਵੱਲੋਂ ਕੀਤੀ ਗਈ 7 ਮਹੀਨਿਆਂ ਦੀ ਜਾਂਚ ਤੋਂ ਬਾਅਦ 21 ਕਿਲੋ ਸ਼ੱਕੀ ਡਰੱਗਜ਼ ਅਤੇ ਕੁੱਲ 2.5 ਮਿਲੀਅਨ ਡਾਲਰ ਦੀ ਬਰਾਮਦਗੀ, ਜਿਸ ਵਿਚ 1.1 ਮਿਲੀਅਨ ਡਾਲਰ ਕੈਸ਼ ,ਗੱਡੀਆਂ ਅਤੇ ਮਹਿੰਗੀਆਂ ਘੜੀਆਂ ਸਨ, ਨਾਲ ਗ੍ਰਿਫ਼ਤਾਰ ਕੀਤੇ ਗਏ 7 ਸ਼ਕੀ ਦੋਸ਼ੀਆਂ ਵਿਚੋਂ ਇਕ ਅਜਮੇਰ ਸਿੰਘ (45) ਨੂੰ 13 ਸਾਲ ਅਤੇ 222 ਦਿਨਾਂ ਦੀ ਸਜ਼ਾ ਹੋਈ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਮਰੀਕਾ ਲਿਆ ਰਿਹੈ ਨਵੀਂ ਵੀਜ਼ਾ ਤਜਵੀਜ਼

ਇਕ ਹੋਰ ਵਖਰੇ ਚਾਰਜ਼ ਤਹਿਤ ਅਜਮੇਰ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ ਅਤੇ ਦੋਵੇਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ। ਇਸ ਤੋਂ ਇਲਾਵਾ 727,883 ਡਾਲਰ ਦੀ ਨਕਦੀ, ਇਸ ਮਾਮਲੇ ਵਿਚ ਵਰਤੀ ਗਈ ਗੱਡੀ ਅਤੇ ਜਿਊਲਰੀ ਨੂੰ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰੋਜੈਕਟ ਲਿੰਕਸ ਤਹਿਤ ਅਪ੍ਰੈਲ 2020 ਨੂੰ ਹਾਲਟਨ ਰੀਜ਼ਨਲ ਪੁਲਸ ਵੱਲੋਂ 7 ਜਣੇ ਸ਼ਕੀ 21 ਕਿਲੋ ਡਰੱਗ ਨਾਲ ਗ੍ਰਿਫ਼ਤਾਰ ਕੀਤੇ ਗਏ ਸਨ, ਜਿਨ੍ਹਾਂ ਵਿਚ 4 ਪੰਜਾਬੀ ਸਨ ,ਬਾਕੀ ਕਥਿਤ 6 ਦੋਸ਼ੀਆਂ ਦੇ ਮਾਮਲੇ 'ਤੇ ਕੋਰਟ ਦਾ ਫ਼ੈਸਲਾ ਹਾਲੇ ਨਹੀਂ ਆਇਆ ਹੈ। ਫ਼ੈਸਲੇ ਤੋਂ ਬਾਅਦ ਹਾਲਟਨ ਪੁਲਸ ਸਰਵਿਸ ਦੇ ਡਿਪਟੀ ਚੀਫ ਜੈਫ ਹਿਲ ਨੇ ਖੁਸ਼ੀ ਜਤਾਈ ਹੈ ਕਿ ਇਸ ਫ਼ੈਸਲੇ ਨਾਲ ਨਸ਼ੇ ਦੇ ਵਿਕ੍ਰੇਤਾ ਅਤੇ ਗ਼ਲਤ ਅਨਸਰਾਂ ਨੂੰ ਸਖ਼ਤ ਸੁਨੇਹਾ ਜਾਵੇਗਾ।

ਇਹ ਵੀ ਪੜ੍ਹੋ: ਥਾਈਲੈਂਡ 'ਭੰਗ' ਨੂੰ ਅਪਰਾਧ ਦੇ ਦਾਇਰੇ 'ਚੋਂ ਬਾਹਰ ਕਰਨ ਵਾਲਾ ਏਸ਼ੀਆ ਦਾ ਪਹਿਲਾ ਦੇਸ਼ ਬਣਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry