ਸਰੀ ਸ਼ਹਿਰ ''ਚੋਂ ਸਿੱਧੂ ਹੋਇਆ ਲਾਪਤਾ, ਪੁਲਸ ਵਲੋਂ ਕੀਤੀ ਜਾ ਰਹੀ ਭਾਲ

02/11/2020 8:48:58 PM

ਓਨਟਾਰੀਓ (ਏਜੰਸੀ)- ਇਥੋਂ ਦੇ ਸਰੀ ਸ਼ਹਿਰ ਦੇ ਵਸਨੀਕ ਪੰਜਾਬੀ ਨੌਜਵਾਨ ਰਤਨਜੋਤ ਸਿੱਧੂ (23 ਸਾਲਾ) ਦੇ ਸ਼ਨੀਵਾਰ ਸਵੇਰ ਤੋਂ ਲਾਪਤਾ ਹੋਣ ਦੀ ਖਬਰ ਸਥਾਨਕ ਅੰਗਰੇਜ਼ੀ ਨਿਊਜ਼ ਵੈਬਸਾਈਟਾਂ ਵਲੋਂ ਨਸ਼ਰ ਕੀਤੀ ਜਾ ਰਹੀ ਹੈ। ਖਬਰ ਮੁਤਾਬਕ ਲਾਪਤਾ ਨੌਜਵਾਨ ਸਿੱਧੂ ਦੀ ਭਾਲ ਸਰੀ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਹੈ। ਰਤਨਜੋਤ ਦਾ ਪਰਿਵਾਰ ਉਸ ਦੀ ਸਿਹਤਯਾਬੀ ਨੂੰ ਲੈ ਕੇ ਡੂੰਘੀ ਚਿੰਤਾ 'ਚ ਹੈ। ਸਰੀ ਆਰਸੀਐਮਪੀ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਰਤਨਜੋਤ ਸਿੱਧੂ ਨੂੰ ਆਖਰੀ ਵਾਰ 8 ਫਰਵਰੀ ਨੂੰ ਦੁਪਹਿਰ ਲਗਭਗ ਸਾਢੇ 11 ਵਜੇ ਸਰੀ ਦੇ 184ਵੀਂ ਸਟਰੀਟ ਦੇ 6600 ਬਲਾਕ ਵਿਖੇ ਦੇਖਿਆ ਗਿਆ ਸੀ।

ਸਿੱਧੂ ਇੱਕ ਪੰਜਾਬੀ ਮੂਲ ਦਾ ਨੌਜਵਾਨ ਹੈ, ਜਿਸ ਦੀ ਲੰਬਾਈ 5 ਫੁੱਟ 9 ਇੰਚ (175 ਸੈਂਟੀਮੀਟਰ) ਅਤੇ ਭਾਰ ਲਗਭਗ 70 ਕਿੱਲੋ ਹੈ। ਸਿੱਧੂ ਦੀਆਂ ਭੂਰੀਆਂ ਅੱਖਾਂ ਅਤੇ ਦਰਮਿਆਨੇ ਕੱਦ ਦਾ ਮਾਲਕ ਇਹ ਨੌਜਵਾਨ ਜਦੋਂ ਲਾਪਤਾ ਹੋਇਆ ਉਸ ਵੇਲੇ ਇਸ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਕਾਲੀ ਪੈਂਟ ਤੇ ਜੈਕਟ ਪਹਿਨੀ ਹੋਈ ਸੀ ਅਤੇ ਕਾਲੇ-ਸੰਤਰੀ ਰੰਗ ਦੇ ਜੁੱਤੇ ਪਾਏ ਹੋਏ ਸਨ। ਪੁਲਸ ਨੇ ਕਿਹਾ ਹੈ ਕਿ ਸਿੱਧੂ ਬਾਰੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਸ ਨੂੰ ਸੂਚਿਤ ਕਰ ਸਕਦਾ ਹੈ।


Sunny Mehra

Content Editor

Related News