18 ਸਾਲ ਤੋਂ ਲਾਪਤਾ ਫੌਜੀ ਬਾਰੇ ਨਹੀਂ ਲੱਗੀ ਕੋਈ ਸੂਹ, ਪਰਿਵਾਰ ਨੇ ਨਹੀਂ ਛੱਡਿਆ ਆਸ ਦਾ ਪੱਲਾ

05/09/2017 1:30:27 PM

ਸਿਡਨੀ— ਪਿਛਲੇ 18 ਸਾਲਾਂ ਤੋਂ ਲਾਪਤਾ ਬ੍ਰਿਸਬੇਨ ਫੌਜੀ ਅਫਸਰ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਇਹ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਲਾਪਤਾ ਫੌਜੀ ਮਰ ਚੁੱਕਾ ਹੈ। ਇਕ ਫੌਜੀ ਅਧਿਕਾਰੀ ਜੌਨ ਹਟਨ ਨੇ ਮੰਗਲਵਾਰ ਨੂੰ ਕਿਹਾ ਕਿ ਸੀਨ ਸਾਰਜੈਂਟ ਨਾਂ ਦਾ ਫੌਜੀ ਅਫਸਰ ਮਾਰਚ 1999 ''ਚ ਲਾਪਤਾ ਹੋਇਆ ਸੀ। ਉਸ ਦੇ ਲਾਪਤਾ ਹੋਣ ਦੇ ਪਿੱਛੇ ਜੋ ਸਬੂਤ ਹੱਥ ਲੱਗੇ ਹਨ, ਉਹ ਨਾ-ਕਾਫੀ ਹਨ। 
ਇਹ ਵੀ  ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਸਾਰਜੈਂਟ ਸ਼ਾਇਦ ਆਪਣੀ ਪਛਾਣ ਨੂੰ ਲੁੱਕਾ ਰਹੇ ਸਨ। ਸ਼ਾਇਦ ਉਹ ਸਮਲਿੰਗੀ ਸਨ ਅਤੇ ਫੌਜ ''ਚ ਦੋਹਰੀ ਜ਼ਿੰਦਗੀ ਜੀਅ ਰਹੇ ਸਨ। ਪਿਛਲੇ 18 ਸਾਲਾਂ ਤੋਂ ਲਾਪਤਾ ਇਸ ਫੌਜੀ ਬਾਰੇ ਕੋਈ ਪੁਖਤਾ ਸਬੂਤ ਹੱਥ ਨਹੀਂ ਲੱਗਾ ਹੈ ਕਿ ਉਹ ਜਿਊਂਦਾ ਹੈ ਜਾਂ ਮਰ ਗਿਆ ਹੈ। ਸੀਨ ਸਾਰਜੈਂਟ ਦੇ ਪਰਿਵਾਰ ਨੂੰ ਅਜੇ ਵੀ ਉਮੀਦ ਹੈ ਕਿ ਉਨ੍ਹਾਂ ਦਾ ਬੇਟਾ ਮਰਿਆ ਨਹੀਂ ਹੈ, ਉਹ ਜ਼ਿੰਦਾ ਹੈ। ਇਸ ਲਈ ਸਾਰਜੈਂਟ ਦੀ ਭੈਣ ਨੈਂਸੀ ਐਂਡਰਸਨ ਨੇ ਬ੍ਰਿਸਬੇਨ ਕੋਰਟ ''ਚ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਨੂੰ ਲੱਭਿਆ ਜਾਵੇ। ਉਸ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਸ ਦਾ ਭਰਾ ਮਰਿਆ ਨਹੀਂ ਹੈ, ਉਹ ਜ਼ਿੰਦਾ ਹੈ।

Tanu

This news is News Editor Tanu