ਆਸਟ੍ਰੇਲੀਆ ''ਚ 17 ਸਾਲਾ ਲੜਕੀ ਹੋਈ ਲਾਪਤਾ, ਜਾਂਚ ਜਾਰੀ

12/18/2017 11:58:30 AM

ਨਿਊ ਸਾਊਥ ਵੇਲਜ਼ (ਬਿਊਰੋ)— ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਫੇਅਰਫੀਲਡ ਤੋਂ ਇਕ 17 ਸਾਲਾ ਲੜਕੀ ਲਾਪਤਾ ਹੋ ਗਈ। ਪੁਲਸ ਨੇ ਉਸ ਨੂੰ ਲੱਭਣ ਲਈ ਜਨਤਕ ਮਦਦ ਦੀ ਅਪੀਲ ਕੀਤੀ ਹੈ। 17 ਸਾਲਾ ਸਾਰਾ ਅਲਜਬੀਰੀ ਨੂੰ ਅਖੀਰੀ ਵਾਰੀ ਐਤਵਾਰ ਸ਼ਾਮ ਸੋਲੋ ਕ੍ਰੀਸੈਂਟ, ਫੇਅਰਫੀਲਡ ਵਿਖੇ ਸਥਿਤ ਇਕ ਘਰ ਵਿਚ ਉਸ ਦੇ ਬੈੱਡਰੂਮ ਵਿਚ ਦੇਖਿਆ ਗਿਆ ਸੀ। ਲੱਗਭਗ ਸਵੇਰੇ 2 ਵਜੇ ਪਰਿਵਾਰ ਦੇ ਇਕ ਮੈਂਬਰ ਨੂੰ ਉਸ ਦੇ ਲਾਪਤਾ ਹੋਣ ਦਾ ਪਤਾ ਲੱਗਾ ਅਤੇ ਉਸ ਨੇ ਜਲਦੀ ਹੀ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਸਾਰਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਕਾਰਨ ਉਸ ਦੇ ਪਰਿਵਾਰ ਵਾਲੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਫੇਅਰਫੀਲਡ ਸਥਾਨਕ ਏਰੀਆ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਇਸ ਕੇਸ ਵਿਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।