35 ਸਾਲ ਬਾਅਦ ਮਿਲੀ ਗੁੰਮ ਹੋਈ ''ਮੁੰਦਰੀ'', ਪਿਆਰ ਨੂੰ ਜ਼ਿੰਦਾ ਰੱਖਣ ਲਈ ਔਰਤ ਨੇ ਲਿਆ ਇਹ ਫ਼ੈਸਲਾ

04/28/2022 10:17:00 AM

ਲੰਡਨ (ਬਿਊਰੋ): ਬ੍ਰਿਟੇਨ ਦੇ ਕਾਰਨਵੇਲ ਦੀ ਰਹਿਣ ਵਾਲੀ 90 ਸਾਲਾ ਔਰਤ ਨੂੰ 35 ਸਾਲ ਬਾਅਦ ਆਪਣੇ ਪਿਆਰ ਦੀ ਨਿਸ਼ਾਨੀ ਲੱਭੀ। ਮਤਲਬ ਔਰਤ ਨੂੰ ਆਪਣੇ ਪਤੀ ਦੀ ਗੁੰਮ ਹੋਈ ਮੁੰਦਰੀ ਮਿਲੀ। ਇਹ ਮੁੰਦਰੀ ਕਰੀਬ 35 ਸਾਲ ਪਹਿਲਾਂ ਗੁਆਚ ਗਈ ਸੀ। ਐਨ ਕੇਂਡ੍ਰਿਕ (90) ਨੇ ਕਿਹਾ ਕਿ ਉਸਦੇ ਪਤੀ ਪੀਟਰ ਦੀ ਮੌਤ 22 ਸਾਲ ਪਹਿਲਾਂ ਹੋ ਗਈ ਸੀ। ਪੀਟਰ ਨੇ 1987 ਵਿੱਚ ਲੂ ਵਿੱਚ ਵਿਹੜੇ ਵਿੱਚ ਕੰਮ ਕਰਦੇ ਸਮੇਂ ਆਪਣੀ ਮੁੰਦਰੀ ਗੁਆ ਦਿੱਤੀ ਸੀ।

ਸ਼ਨੀਵਾਰ ਨੂੰ ਕੇਂਡ੍ਰਿਕ ਨੂੰ ਬਾਗ ਦੀ ਸਫਾਈ ਕਰਦੇ ਸਮੇਂ ਇੱਕ ਸੇਬ ਦੇ ਦਰੱਖਤ ਦੀ ਜੜ੍ਹ ਵਿੱਚ ਇਹ ਮੁੰਦਰੀ ਮਿਲੀ। ਮੁੰਦਰੀ ਲੱਭਣ ਤੋਂ ਬਾਅਦ ਉਸਨੇ ਕਿਹਾ ਕਿ ਉਹ ਇਸ ਨੂੰ ਲੱਭ ਕੇ ਕਾਫੀ ਹੈਰਾਨ ਹੈ। ਉਸਨੇ ਅੱਗੇ ਕਿਹਾ ਕਿ ਜੇਕਰ ਉਸਦਾ ਪਤੀ ਜ਼ਿੰਦਾ ਹੁੰਦਾ ਤਾਂ ਉਹ ਵੀ ਹੈਰਾਨ ਹੁੰਦਾ। ਜਦੋਂ ਉਸ ਨੇ ਘਾਹ ਨੂੰ ਪੁੱਟਣ ਲਈ ਜ਼ੋਰ ਨਾਲ ਖਿੱਚਿਆ ਤਾਂ ਜ਼ਮੀਨ ਵਿੱਚੋਂ ਇੱਕ ਧਾਤ ਦਾ ਟੁਕੜਾ ਨਿਕਲਿਆ।


ਪੜ੍ਹੋ ਇਹ ਅਹਿਮ ਖ਼ਬਰ- 30 ਸਾਲ ਤੋਂ ਟਾਇਲਟ 'ਚ ਸਮੋਸੇ ਬਣਾ ਕੇ ਵੇਚ ਰਿਹਾ ਸੀ ਦੁਕਾਨਦਾਰ, ਅਧਿਕਾਰੀਆਂ ਨੇ ਕੀਤੀ ਕਾਰਵਾਈ

ਪਿਆਰ ਨੂੰ ਜ਼ਿੰਦਾ ਰੱਖਣ ਲਈ ਲਿਆ ਇਹ ਫ਼ੈਸਲਾ
ਕੇਂਡ੍ਰਿਕ ਨੇ ਅੱਗੇ ਕਿਹਾ ਕਿ ਸ਼ੁਰੂਆਤ ਵਿੱਚ ਮੈਨੂੰ ਇਹ ਵਿਆਹ ਦੀ ਮੁੰਦਰੀ ਵਰਗਾ ਨਹੀਂ ਲੱਗਿਆ। ਇਹ ਧਾਤ ਦੇ ਇੱਕ ਗੰਦੇ ਟੁਕੜੇ ਵਾਂਗ ਦਿਖਾਈ ਦਿੰਦਾ ਸੀ। ਜਦੋਂ ਮੈਂ ਇਸ ਨੂੰ ਨੇੜਿਓਂ ਦੇਖਿਆ ਤਾਂ ਇਹ ਇੱਕ ਮੁੰਦਰੀ ਵਰਗਾ ਲੱਗ ਰਿਹਾ ਸੀ ਪਰ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਪੀਟਰ ਦੀ ਗੁੰਮ ਹੋਈ ਮੁੰਦਰੀ ਹੋ ਸਕਦੀ ਹੈ। ਫਿਰ ਜਦੋਂ ਮੈਂ ਸ਼ਾਂਤ ਹੋ ਕੇ ਇਸ ਨੂੰ ਪਛਾਣਿਆ, ਤਾਂ ਮੈਂ ਬਹੁਤ ਉਤਸ਼ਾਹਿਤ ਸੀ। ਆਪਣੇ ਦੋਸਤਾਂ ਨੂੰ ਇਹ ਦੱਸਦੇ ਹੋਏ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਇਹ ਪੁੱਛੇ ਜਾਣ 'ਤੇ ਕਿ ਉਹ ਮੁੰਦਰੀ ਦਾ ਕੀ ਕਰੇਗੀ ਤਾਂ ਕੇਂਡ੍ਰਿਕ ਨੇ ਕਿਹਾ ਕਿ ਉਹ ਇਸ ਦੀ ਮੁਰੰਮਤ ਕਰਵਾਏਗੀ ਅਤੇ ਆਪਣੇ ਪਤੀ ਦੀ ਯਾਦ ਵਿਚ ਇਸ ਨੂੰ ਹਾਰ ਵਜੋਂ ਪਹਿਨੇਗੀ।

Vandana

This news is Content Editor Vandana