ਮਿਜ਼ਾਈਲ ਪਰੀਖਣ ਕੇਂਦਰ ਬੰਦ ਕਰੇਗਾ ਉੱਤਰੀ ਕੋਰੀਆ : ਮੂਨ

09/19/2018 9:56:30 AM

ਸਿਓਲ (ਭਾਸ਼ਾ)— ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨੇ ਪਿਓਂਗਯਾਂਗ ਵਿਚ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ। ਦੋਹਾਂ ਵਿਚਕਾਰ ਹੋਏ ਸਿਖਰ ਸੰਮੇਲਨ ਦੇ ਬਾਅਦ ਮੂਨ ਨੇ ਬੁੱਧਵਾਰ ਨੂੰ ਕਿਹਾ ਕਿ ਉੇੱਤਰੀ ਕੋਰੀਆ ਆਪਣੇ ਮਿਜ਼ਾਈਲ ਪਰੀਖਣ ਕੇਂਦਰ ਤੋਂਗਚਾਂਗ-ਰੀ ਨੂੰ ਬੰਦ ਕਰੇਗਾ। ਮੂਨ ਨੇ ਕਿਹਾ,''ਉੱਤਰੀ ਕੋਰੀਆ ਆਪਣੇ ਮਿਜ਼ਾਈਲ ਇੰਜਣ ਪਰੀਖਣ ਕੇਂਦਰ ਤੋਂਗਚਾਂਗ-ਰੀ ਅਤੇ ਮਿਜ਼ਾਈਲ ਲਾਂਚ ਕੇਂਦਰ ਨੂੰ ਸਬੰਧਤ ਦੇਸ਼ਾਂ ਦੇ ਮਾਹਰਾਂ ਦੀ ਮੌਜੂਦਗੀ ਵਿਚ ਸਥਾਈ ਤੌਰ 'ਤੇ ਬੰਦ ਕਰਨ ਲਈ ਰਾਜ਼ੀ ਹੋ ਗਿਆ ਹੈ।''