ਯੂਕ੍ਰੇਨ ਦੇ ਸਕੂਲ ''ਤੇ ਰੂਸ ਵੱਲੋਂ ਮਿਜ਼ਾਈਲ ਹਮਲਾ, 60 ਲੋਕਾਂ ਦੀ ਮੌਤ ਦਾ ਖਦਸ਼ਾ

05/08/2022 5:04:53 PM

ਕੀਵ (ਵਾਰਤਾ) ਯੂਕ੍ਰੇਨ ਦੇ ਲੁਹਾਂਸਕ ਖੇਤਰ ਵਿਚ ਇਕ ਸਕੂਲ 'ਤੇ ਹੋਏ ਮਿਜ਼ਾਈਲ ਹਮਲੇ ਵਿਚ ਘੱਟੋ-ਘੱਟ 60 ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਰਿਪੋਰਟ 'ਚ ਸਾਹਮਣੇ ਆਈ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਸਕੂਲ 'ਤੇ ਹਵਾਈ ਹਮਲਾ ਹੋਇਆ, ਜਿੱਥੇ 90 ਲੋਕਾਂ ਨੇ ਪਨਾਹ ਲਈ ਹੋਈ ਸੀ। ਲੁਹਾਨਸਕ ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਹੇਡੇ ਨੇ ਐਤਵਾਰ ਨੂੰ ਟੈਲੀਗ੍ਰਾਮ 'ਤੇ ਕਿਹਾ ਕਿ ਸਕੂਲ 'ਚੋਂ 30 ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ 'ਚ ਸੱਤ ਜ਼ਖਮੀ ਹਨ।

 ਪੜ੍ਹੋ ਇਹ ਅਹਿਮ ਖ਼ਬਰ- ਪਾਕਿ : ਕਬਰ 'ਚੋਂ ਨਾਬਾਲਗਾ ਦੀ ਲਾਸ਼ ਕੱਢ ਕੇ ਕੀਤਾ ਜਬਰ-ਜ਼ਿਨਾਹ, 17 ਦੋਸ਼ੀਆਂ ਤੋਂ ਪੁੱਛਗਿੱਛ ਜਾਰੀ

ਉਨ੍ਹਾਂ ਨੇ ਦੱਸਿਆ ਕਿ ਮਲਬੇ ਵਿੱਚੋਂ ਦੋ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਸੀਐਨਐਨ ਨੇ ਹੇਡੇ ਦੇ ਹਵਾਲੇ ਨਾਲ ਕਿਹਾ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਸਕੂਲ ਦੀ ਇਮਾਰਤ ਦੇ ਮਲਬੇ ਹੇਠ ਦੱਬੇ ਸਾਰੇ 60 ਲੋਕਾਂ ਦੀ ਮੌਤ ਹੋ ਗਈ ਹੈ। ਸੀਐਨਐਨ ਮੁਤਾਬਕ ਰੂਸ ਦੇ ਇਕ ਜਹਾਜ਼ ਨੇ ਬਿਲੋਹੋਰਿਵਕਾ ਪਿੰਡ 'ਚ ਸਕੂਲ 'ਤੇ ਬੰਬ ਸੁੱਟਿਆ, ਜਿਸ ਕਾਰਨ ਇਮਾਰਤ ਨੂੰ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ ਕਰੀਬ ਚਾਰ ਘੰਟੇ ਦਾ ਸਮਾਂ ਲੱਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana