ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਬੋਸ ਦੀ ਮੌਤ ਨਾਲ ਜੁੜੀ ਜਾਣਕਾਰੀ : ਲੇਖਕ

03/11/2019 5:50:20 PM

ਦੁਬਈ (ਭਾਸ਼ਾ)- ਸੁਭਾਸ਼ ਚੰਦਰ ਬੋਸ ਦੇ ਪੜਪੋਤੇ ਅਤੇ ਲੇਖਕ ਦਾ ਕਹਿਣਾ ਹੈ ਕਿ ਨੇਤਾ ਜੀ ਦੀ ਮੌਤ ਨਾਲ ਜੁੜੀ ਗੁੰਮਰਾਹਕੁੰਨ ਜਾਣਕਾਰੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਐਮੀਰੇਟਸ ਫੈਸਟੀਵਲ ਆਫ ਲਿਟਰੇਚਰ ਤੋਂ ਬਾਅਦ ਗੱਲਬਾਤ ਵਿਚ ਲੇਡ ਟੂ ਰੈਸਟ ਦਿ ਕੰਟਰੋਵਰਸੀ ਓਵਰ ਸੁਭਾਸ਼ ਚੰਦਰ ਬੋਸ ਹੈਥ ਦੇ ਲੇਖਕ ਅਤੇ ਪੱਤਰਕਾਰ ਆਸ਼ੀਸ਼ ਰੇ ਦਾ ਕਹਿਣਾ ਹੈ ਕਿ ਉਹ ਨੇਤਾ ਜੀ ਦੇ ਨਾਲ ਕੀ ਹੋਇਆ ਅਤੇ ਇਸ ਸਬੰਧੀ ਨਿਜੀ ਹਿੱਤ ਸਾਧਣ ਵਾਲੇ ਲੋਕਾਂ ਵਲੋਂ ਫੈਲਾਈ ਜਾ ਰਹੀ ਗੁੰਮਰਾਹਕੁੰਨ ਜਾਣਕਾਰੀਆਂ ਤੋਂ ਅਜ਼ੀਜ਼ ਆ ਚੁੱਕੇ ਹਨ। ਇਹ ਪੁੱਛਣ 'ਤੇ ਕਿ ਉਨ੍ਹਾਂ ਨੇ ਇਹ ਕਿਤਾਬ ਕਿਉਂ ਲਿੱਖੀ, ਰੇ ਨੇ ਕਿਹਾ ਕਿ ਉਹ ਇਸ ਭਰਮ ਨੂੰ ਦੂਰ ਕਰਨਾ ਚਾਹੁੰਦੇ ਸਨ ਕਿ ਬੋਸ ਦੀ ਮੌਤ ਜਹਾਜ਼ ਹਾਦਸੇ ਵਿਚ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਪਰ ਇਹੀ ਸੱਚ ਹੈ।

ਕਿਹਾ ਜਾਂਦਾ ਹੈ ਕਿ 18 ਅਗਸਤ 1945 ਵਿਚ ਇਕ ਜਹਾਜ਼ ਦੁਰਘਟਨਾ ਵਿਚ ਬੋਸ ਦੀ ਮੌਤ ਹੋ ਗਈ ਸੀ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦੇ ਕੁਝ ਲੋਕ ਅਤੇ ਉਨ੍ਹਾਂ ਦੀ ਹਮਾਇਤ ਇਸ 'ਤੇ ਵਿਸ਼ਵਾਸ ਨਹੀਂ ਕਰਦੇ ਹਨ। ਰੇ ਦਾ ਕਹਿਣਾ ਹੈ ਕਿ ਬੋਸ ਦੇ ਵੱਡੇ ਭਰਾ ਸ਼ਰਤ ਬੋਸ ਦੀ ਬੇਵਕਤੀ ਮੌਤ ਕਾਰਨ ਇਹ ਰਹੱਸ ਕਦੇ ਨਹੀਂ ਸੁਲਝ ਸਕਿਆ। ਉਨ੍ਹਆਂ ਨੇ ਕਿਹਾ ਕਿ ਜੇਕਰ ਉਹ ਕੁਝ ਹੋਰ ਦਿਨ ਜੀਵਤ ਰਹਿੰਦੇ ਤਾਂ ਮਾਮਲਾ ਸੁਲਝ ਜਾਂਦਾ। ਪਿਛਲੇ 7 ਦਹਾਕਿਆਂ ਵਿਚ ਗੁੰਮਰਾਹਕੁੰਨ ਜਾਣਕਾਰੀਆਂ ਫੈਲਾਈਆਂ ਗਈਆਂ ਹਨ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਾਰਤ ਸਰਕਾਰ ਸਾਹਮਣੇ ਉਨ੍ਹਾਂ ਦੀ ਇਕਲੌਤੀ ਸੰਤਾਨ ਪ੍ਰੋਫੈਸਰ ਅਨਿਤਾ ਬੋਸ ਦੀ ਅਰਜ਼ੀ ਦੀ ਹਮਾਇਤ ਕਰਨੀ ਪਈ ਕਿ ਉਨ੍ਹਾਂ ਦੀਆਂ ਅਸਥੀਆਂ ਜਾਪਾਨ ਤੋਂ ਵਾਪਸ ਲਿਆਂਦੀਆਂ ਜਾਣ। ਤਾਂ ਜੋ 73 ਸਾਲ ਤੋਂ ਉਥੇ ਰੱਖੀਆਂ ਅਸਥੀਆਂ ਦਾ ਅੰਤਿਮ ਸੰਸਕਾਰ ਹੋ ਸਕੇ।


Sunny Mehra

Content Editor

Related News