ਮਰੀਅਮ ਨਵਾਜ਼ ਨੇ ਮਹਿੰਗਾਈ ਤੇ ਪੈਂਡੋਰਾ ਪੇਪਰਜ਼ ਨੂੰ ਲੈ ਕੇ PM ਇਮਰਾਨ ਖਾਨ ਨੂੰ ਲਾਈ ਫਿਟਕਾਰ

10/17/2021 6:02:54 PM

ਪੇਸ਼ਾਵਰ : ਪਾਕਿਸਤਾਨ ਦੇ ਫੈਸਲਾਬਾਦ ’ਚ ਸ਼ਨੀਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਤਿੱਖਾ ਹਮਲਾ ਬੋਲਿਆ ਹੈ। ਪਾਰਟੀ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਹਾਲ ਹੀ ’ਚ ਮੈਂ ਸਾਹਮਣੇ ਆਏ ਪੈਂਡੋਰਾ ਪੇਪਰਜ਼ ਲੀਕ ਮਾਮਲੇ ’ਚ ਇਮਰਾਨ ਸਰਕਾਰ ਨੰਬਰ ਵਨ ਹੈ। ਮਰੀਅਮ ਨੇ ਕਿਹਾ ਕਿ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਇਲੈਕਟਿਡ ਨਹੀਂ, ਸਿਲੈਕਟਿਡ ਪੀ. ਐੱਮ. ਹਨ। ਮਰੀਅਮ ਨਵਾਜ਼ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦਾ ਨਾਂ ਇਸ ’ਚ ਸ਼ਾਮਲ ਨਹੀਂ ਹੈ। ਉਨ੍ਹਾਂ ਨੇਤਾਵਾਂ ਦੇ ਨਾਂ ਇਸ ’ਚ ਸ਼ਾਮਲ ਹਨ, ਇਮਰਾਨ ਖਾਨ ਚੋਰਾਂ ਦੀ ਸਰਕਾਰ ਦੇ ਮੁਖੀ ਹਨ ਤਾਂ ਕਿਵੇਂ ਖ਼ੁਦ ਨੂੰ ਈਮਾਨਦਾਰ ਹੋ ਸਕਦੇ ਹਨ। ਇਮਰਾਨ ਖਾਨ ਆਪਣੀ ਸਰਕਾਰ ਨੂੰ ਜਵਾਬਦੇਹੀ ਤੋਂ ਨਹੀਂ ਬਚਾਅ ਸਕਦੇ ਹਨ। ਮਰੀਅਮ ਨਵਾਜ਼ ਨੇ ਮਹਿੰਗਾਈ ਨੂੰ ਲੈ ਕੇ ਵੀ ਇਮਰਾਨ ਸਰਕਾਰ ਨੂੰ ਘੇਰਿਆ।

ਉਨ੍ਹਾਂ ਕਿਹਾ ਕਿ ਇਕ ਵਾਰ ਇਮਰਾਨ ਨੇ ਕਿਹਾ ਸੀ ਕਿ ਜੇ ਦੇਸ਼ ’ਚ ਆਟੇ ਦੀ ਕੀਮਤ ਬੇਤਹਾਸ਼ਾ ਵਧਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੀ ਸਰਕਾਰ ਤੇ ਉਸ ਦੇ ਨੇਤਾ ਭ੍ਰਿਸ਼ਟ ਹਨ। ਮਰੀਅਮ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਤਾਂ ਦੇਸ਼ ’ਚ ਮਹਿੰਗਾਈ ਸਿਖਰ ’ਤੇ ਹੈ ਤੇ ਇਮਰਾਨ ਖਾਨ ਤੇ ਉਸ ਦੇ ਮੰਤਰੀ ਵੀ ਭ੍ਰਿਸ਼ਟ ਹਨ। ਇਮਰਾਨ ਖਾਨ ਦੀ ਕਿੰਨੀ ਅਹਿਮੀਅਤ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਫੋਨਕਾਲ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਇਹ ਤਕ ਕਿਹਾ ਕਿ ਅਮਰੀਕੀਆਂ ਦੀ ਨਜ਼ਰ ’ਚ ਇਮਰਾਨ ਖਾਨ ਦੀ ਔਕਾਤ ਇਸਲਾਮਾਬਾਦ ਦੇ ਮੇਅਰ ਤੋਂ ਜ਼ਿਆਦਾ ਨਹੀਂ ਹੈ।
 


Manoj

Content Editor

Related News