ਡਾਕਟਰਾਂ ਨੇ ਸਰਜਰੀ ਕਰ ਬਚਾਈ ਲੜਕੇ ਦੀ ਜਾਨ ਪਰ ਦੇਣਾ ਪਿਆ ਮੁਆਵਜ਼ਾ

09/24/2017 4:54:22 PM

ਬੀਜਿੰਗ (ਬਿਊਰੋ)— ਜ਼ਿਆਦਾਤਰ ਲੋਕਾਂ ਦਾ ਵਿਸ਼ਵਾਸ  ਹੈ ਕਿ ਭਗਵਾਨ ਤੋਂ ਬਾਅਦ ਡਾਕਟਰ ਹੀ ਅਜਿਹਾ ਵਿਅਕਤੀ ਹੈ, ਜੋ ਚਮਤਕਾਰ ਕਰ ਸਕਦਾ ਹੈ। ਉਹ ਮਰੀਜ਼ ਦੀ ਗੰਭੀਰ ਤੋਂ ਗੰਭੀਰ ਬੀਮਾਰੀ ਦਾ ਇਲਾਜ ਕਰ ਉਸ ਨੂੰ ਤੰਦਰੁਸਤ ਕਰ ਸਕਦਾ ਹੈ। ਫਿਰ ਵੀ ਦੁਨੀਆ ਵਿਚ ਕੁਝ ਲੋਕ ਅਜਿਹੇ ਹਨ ਜੋ ਜਾਨ ਬਚਾਉਣ ਵਾਲੇ ਡਾਕਟਰਾਂ ਦਾ ਸ਼ੁਕਰੀਆ ਅਦਾ ਕਰਨ ਦੀ ਥਾਂ ਉਲਟਾ ਉਨ੍ਹਾਂ 'ਤੇ ਹੀ ਇਲਜ਼ਾਮ ਲਗਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਚੀਨ ਦਾ ਸਾਹਮਣੇ ਆਇਆ ਹੈ। ਇਹ ਮਾਮਲਾ ਚੀਨ ਦੇ ਹੁਬੇਈ ਸੂਬੇ ਸਥਿਤ Zhongnan ਹਸਪਤਾਲ ਦਾ ਹੈ।
ਇੱਥੇ ਦਾਖਲ ਇਕ ਲੜਕੇ ਨੂੰ ਫੇਫੜਿਆਂ ਵਿਚ ਤਕਲੀਫ ਸੀ। ਮੈਡੀਕਲ ਭਾਸ਼ਾ ਵਿਚ ਇਸ ਤਕਲੀਫ ਨੂੰ 'ਪਲਮੋਨਰੀ ਐਂਬੋਲਿਜ਼ਮ' (pulmonary embolism) ਕਹਿੰਦੇ ਹਨ, ਜਿਸ ਕਾਰਨ ਲੜਕੇ ਦੇ ਫੇਫੜਿਆਂ ਦੀ ਨਲੀ ਵਿਚ ਰੁਕਾਵਟ ਹੋ ਗਈ ਸੀ ਅਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ।
ਲੜਕੇ ਦੀ ਹਾਲਤ ਗੰਭੀਰ ਸੀ ਅਤੇ ਉਸ ਦੀ ਜਾਨ ਨੂੰ ਖਤਰਾ ਸੀ। ਇਸ ਲਈ ਕੁਝ ਡਾਕਟਰਾਂ ਅਤੇ ਨਰਸਾਂ ਦੀ ਇਕ ਟੀਮ ਨੇ ਮਿਲ ਕੇ ਉਸ ਦੀ ਸਰਜਰੀ ਕੀਤੀ। ਆਪਰੇਸ਼ਨ ਕਾਮਯਾਬ ਰਿਹਾ ਅਤੇ ਲੜਕੇ ਦੀ ਜਾਨ ਬੱਚ ਗਈ। ਇਸ ਮਗਰੋਂ ਜੋ ਹੋਇਆ, ਉਹ ਜਾਣ ਤੁਸੀਂ ਹੈਰਾਨ ਰਹਿ ਜਾਓਗੇ।
ਬੇਟੇ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਦਾ ਸ਼ੁਕਰੀਆ ਅਦਾ ਕਰਨ ਅਤੇ ਆਪਰੇਸ਼ਨ ਦੀ ਫੀਸ ਦੇਣ ਦੀ ਥਾਂ ਲੜਕੇ ਦੇ ਪਿਤਾ ਨੇ ਉਨ੍ਹਾਂ ਡਾਕਟਰਾਂ 'ਤੇ ਹੀ ਕੇਸ ਕਰ ਦਿੱਤਾ। ਪਿਤਾ ਨੇ ਬੇਟੇ ਦੇ ਕੱਪੜੇ ਖਰਾਬ ਕਰਨ ਦਾ ਦੋਸ਼ ਲਗਾਉਂਦੇ ਹੋਏ ਡਾਕਟਰਾਂ ਤੋਂ 1500 ਯੂਆਨ ਮਤਲਬ ਕਰੀਬ 14,758,85 ਰੁਪਏ ਦਾ ਮੁਆਵਜ਼ਾ ਮੰਗਿਆ। ਪਿਤਾ ਦਾ ਦੋਸ਼ ਹੈ ਕਿ ਡਾਕਟਰਾਂ ਨੇ ਸਰਜਰੀ ਦੇ ਚੱਕਰ ਵਿਚ ਉਸ ਦੇ ਬੇਟੇ ਦੇ ਕੱਪੜੇ ਕੱਟੇ ਅਤੇ ਉਸ ਦੀ ਜੇਬ ਵਿਚ ਮੌਜੂਦ ਕੁਝ ਸਾਮਾਨ ਵੀ ਚੋਰੀ ਕਰ ਲਿਆ।
ਚੀਨ ਦੀ ਇਕ ਅਖਬਾਰ ਮੁਤਾਬਕ ਡਾਕਟਰਾਂ ਨੇ 1000 ਯੂਆਨ ਲੜਕੇ ਦੇ ਪਿਤਾ ਨੂੰ ਮੁਆਵਜ਼ੇ ਦੇ ਤੌਰ 'ਤੇ ਦਿੱਤੇ। ਇਹ ਖਬਰ ਦੇ ਚੀਨ ਦੇ ਸੋਸ਼ਲ ਮੀਡੀਆ 'ਤੇ ਆਉਣ ਮਗਰੋਂ ਹੁਣ ਲੜਕੇ ਦੇ ਪਿਤਾ ਦੀ ਬਹੁਤ ਆਲੋਚਨਾ ਹੋ ਰਹੀ ਹੈ।ਚ ਹੈ।