ਮਿੰਟਾਂ ''ਚ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਘਰ ਨੇੜੇ ਖੇਡ ਰਹੀ ਬੱਚੀ ਦੀ ਹੋਈ ਮੌਤ (ਤਸਵੀਰਾਂ)

03/26/2017 1:22:54 PM

ਗਰੈਫਟਨ— ਨਿਊ ਸਾਊਥ ਵੇਲਜ਼ ''ਚ ਗਰੈਫਟਨ ਦੇ ਇਕ ਘਰ ਨੇੜੇ ਇਕ ਦੁਰਘਟਨਾ ਵਾਪਰ ਗਈ। ਇੱਥੇ ਘਰ ਕੋਲ ਖੇਡ ਰਹੀ 3 ਸਾਲਾ ਬੱਚੀ ''ਚ ਟਰੱਕ ਵੱਜਾ ਅਤੇ ਬੱਚੀ ਦੀ ਮੌਤ ਹੋ ਗਈ। ਬੱਚੀ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਦੱਸਿਆ ਕਿ ਉਸ ਨੇ ਦਮ ਤੋੜ ਦਿੱਤਾ ਹੈ।
ਇਹ ਦੁਰਘਟਨਾ ਐਤਵਾਰ ਸਵੇਰੇ 8 ਵਜੇ ਵਾਪਰੀ। ਪੁਲਸ ਨੇ ਇਸ ਟਰੱਕ ਡਰਾਈਵਰ ਨੂੰ ਹਿਰਾਸਤ ''ਚ ਲਿਆ ਹੈ ਅਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਉਸ ਦੇ ਟੈੱਸਟ ਲਏ ਜਾ ਰਹੇ ਹਨ ਅਤੇ ਜਾਂਚ ਹੋ ਰਹੀ ਹੈ ਕਿ ਉਸ ਨੇ ਨਸ਼ਾ ਕੀਤਾ ਸੀ ਜਾਂ ਨਹੀਂ। ਪੁਲਸ ਨੇ ਇਸ ਇਲਾਕੇ ਨੂੰ ਬੰਦ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹੈ ਕਿ ਸ਼ਾਇਦ ਇਹ ਬੱਚੀ ਸਾਈਕਲ ਚਲਾਉਂਦੀ ਹੋਈ ਟਰੱਕ ਦੇ ਨੇੜੇ ਆ ਗਈ ਹੋਵੇਗੀ। ਇਸ ਬੱਚੀ ਦਾ ਪਰਿਵਾਰ ਸਦਮੇ ''ਚ ਹੈ।