US 'ਚ ਜੰਮੀ ਝੀਲ 'ਚ ਡਿੱਗਣ ਨਾਲ ਭਾਰਤੀ ਜੋੜੇ ਦੀ ਮੌਤ, ਅਨਾਥ ਬੱਚੀਆਂ ਦੀ ਦੇਖਭਾਲ ਕਰੇਗਾ ਬਾਲ ਸੁਰੱਖਿਆ ਵਿਭਾਗ

12/29/2022 12:21:29 PM

ਵਾਸ਼ਿੰਗਟਨ (ਭਾਸ਼ਾ)- ਬਰਫ਼ ਨਾਲ ਜੰਮੀ ਹੋਈ ਝੀਲ ਵਿੱਚ ਡਿੱਗ ਕੇ ਮਾਰੇ ਗਏ ਭਾਰਤੀ-ਅਮਰੀਕੀ ਜੋੜੇ ਦੀ ਦੀਆਂ 2 ਨਾਬਾਲਗ ਧੀਆਂ ਅਮਰੀਕਾ ਦੇ ਐਰੀਜ਼ੋਨਾ ਵਿੱਚ ਬਾਲ ਸੁਰੱਖਿਆ ਵਿਭਾਗ ਦੀ ਕਸਟਡੀ ਵਿੱਚ ਹਨ। ਐਰੀਜ਼ੋਨਾ ਵਿੱਚ ਨਾਰਾਇਣ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁਦਾਨਾ ਦੀ ਜੰਮੀ ਝੀਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਕੈਨਿਯਨ ਝੀਲ 'ਤੇ ਵਾਪਰਿਆ ਸੀ। ਇਹ ਲੋਕ ਬਰਫੀਲੀ ਸੜਕ ਦਾ ਆਨੰਦ ਲੈਣ ਲਈ ਕ੍ਰਿਸਮਸ ਦੇ ਅਗਲੇ ਦਿਨ ਘਾਟੀ ਤੋਂ ਬਾਹਰ ਆਏ ਸਨ ਅਤੇ ਬਰਫ਼ 'ਤੇ ਕੁਝ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ।

ਇਹ ਵੀ ਪੜ੍ਹੋ: ਇਸ ਸ਼ਖ਼ਸ ਦੀਆਂ ਹਨ 12 ਪਤਨੀਆਂ ਤੇ 102 ਬੱਚੇ, ਹੁਣ ਇਸ ਕਾਰਨ ਪਰਿਵਾਰ ਨਾ ਵਧਾਉਣ ਦਾ ਕੀਤਾ ਫ਼ੈਸਲਾ

ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਬਰਫ਼ 'ਤੇ ਤਸਵੀਰਾਂ ਲੈਂਦੇ ਸਮੇਂ ਬਰਫ਼ ਦੀ ਸਤ੍ਹਾ ਟੁੱਟਣ ਕਾਰਨ 3 ਲੋਕ ਜੰਮੀ ਹੋਈ ਝੀਲ ਵਿਚ ਡਿੱਗ ਗਏ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਤਾ ਨੂੰ ਬਾਹਰ ਕੱਢ ਲਿਆ ਸੀ ਪਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਰੀਜ਼ੋਨਾ ਦੇ ਬਾਲ ਸੁਰੱਖਿਆ ਵਿਭਾਗ ਨੂੰ ਅਨਾਥ ਹੋਈਆਂ 7 ਤੋਂ 12 ਸਾਲ ਦੀ ਉਮਰ ਦੀਆਂ ਬੱਚੀਆਂ ਦੀ ਕਸਟਡੀ ਆਪਣੇ ਹੱਥ ਵਿਚ ਲੈਣ ਲਈ ਬੁਲਾਇਆ ਗਿਆ ਸੀ।

ਇਹ ਵੀ ਪੜ੍ਹੋ: ਉਜ਼ਬੇਕਿਸਤਾਨ ਸਰਕਾਰ ਦਾ ਦਾਅਵਾ, ਭਾਰਤ 'ਚ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਹੋਈ ਮੌਤ

ਕੋਕੋਨੀਨੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਤਾਇਨਾਤ ਜੌਹਨ ਪੈਕਸਨ ਨੇ ਕਿਹਾ, “ਅਸੀਂ ਚਾਹੁੰਦੇ ਸੀ ਕਿ ਉਹ ਸੁਰੱਖਿਅਤ ਮਹਿਸੂਸ ਕਰਨ। ਅਸੀਂ ਉਨ੍ਹਾਂ ਨੂੰ ਠੰਡ ਤੋਂ ਬਚਾਉਣ ਅਤੇ ਘਟਨਾ ਸਥਾਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ-ਅਮਰੀਕੀ ਭਾਈਚਾਰਾ ਇਸ ਘਟਨਾ 'ਤੇ ਸੋਗ ਮਨਾ ਰਿਹਾ ਹੈ ਅਤੇ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇਕਜੁੱਟ ਹੋ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਜੰਮੀ ਝੀਲ 'ਤੇ ਸੈਰ ਕਰਨ ਦੌਰਾਨ 3 ਭਾਰਤੀਆਂ ਨਾਲ ਵਾਪਰਿਆ ਭਾਣਾ, ਬਰਫ਼ ਟੁੱਟਣ ਕਾਰਨ ਹੋਈ ਮੌਤ

cherry

This news is Content Editor cherry