ਅਮਰੀਕਾ ''ਚ ਡੇਂਗੂ ਤੇ ਜ਼ੀਕਾ ਵਾਇਰਸ ਨਾਲ ਲੱੜਣ ਲਈ ਛੱਡੇ ਜਾਣਗੇ ਕਰੋੜਾਂ ਮੱਛਰ

08/22/2020 3:04:03 AM

ਵਾਸ਼ਿੰਗਟਨ - ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਫਲੋਰੀਡਾ ਵਿਚ ਸਥਾਨਕ ਅਧਿਕਾਰੀਆਂ ਨੇ ਜੈਨੇਟਿਕ ਤੌਰ ਨਾਲ ਬਦਲੇ ਗਏ 75 ਕਰੋੜ ਮੱਛਰਾਂ ਨੂੰ ਵਾਤਾਵਰਣ ਵਿਚ ਛੱਡਣ ਦਾ ਫੈਸਲਾ ਕੀਤਾ ਹੈ। ਇਸ ਦਾ ਮਕਸਦ ਡੇਂਗੂ ਜਾਂ ਜ਼ੀਕਾ ਵਾਇਰਸ ਜਿਹੀਆਂ ਬੀਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨਾ ਹੈ। ਇਸ ਯੋਜਨਾ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਇਸ 'ਤੇ ਕਾਫੀ ਬਹਿਸ ਹੋ ਚੁੱਕੀ ਹੈ ਕਿਉਂਕਿ ਵਾਤਾਵਰਣ ਸੰਗਠਨਾਂ ਨੇ ਇਸ ਨੂੰ ਲੈ ਕੇ ਗਲਤ ਨਤੀਜੇ ਆਉਣ ਦੀ ਚਿਤਾਵਨੀ ਦਿੱਤੀ ਸੀ। ਇਕ ਸਮੂਹ ਨੇ ਇਸ ਯੋਜਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਜਨਤਕ ਜ਼ੁਰਾਸਿਕ ਪਾਰਕ ਪ੍ਰਯੋਗ ਦੱਸਿਆ ਹੈ। ਵਾਤਾਵਰਣ ਵਰਕਰਾਂ ਨੇ ਈਕੋਸਿਸਟਮ ਤੰਤਰ ਨੂੰ ਨੁਕਸਾਨ ਹੋਣ ਨੂੰ ਲੈ ਕੇ ਚਿਤਾਵਨੀ ਦਿੱਤੀ ਅਤੇ ਮਿਸ਼ਰਤ ਕੀਟਨਾਸ਼ਕ ਪ੍ਰਤੀਰੋਧੀ ਮੱਛਰਾਂ ਦੇ ਪੈਦਾ ਹੋਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਹਾਲਾਂਕਿ, ਇਸ ਯੋਜਨਾ ਵਿਚ ਸ਼ਾਮਲ ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਲੈ ਕੇ ਇਨਸਾਨਾਂ ਜਾਂ ਵਾਤਾਵਰਣ 'ਤੇ ਕੋਈ ਖਤਰਾ ਨਹੀਂ ਹੈ। ਕੰਪਨੀ ਨੇ ਸਰਕਾਰ ਸਮਰਥਿਤ ਖੋਜਾਂ ਦਾ ਹਵਾਲਾਂ ਦਿੱਤਾ ਹੈ। ਇਸ ਯੋਜਨਾ ਨੂੰ 2021 ਵਿਚ ਫਲੋਰੀਡਾ ਕੀਜ਼ ਵਿਚ ਲਾਗੂ ਕਰਨ ਦੀ ਯੋਜਨਾ ਹੈ। ਸਥਾਨਕ ਨਿਯਾਮਕਾਂ ਦੀ ਇਜਾਜ਼ਤ ਦੇ ਕਈ ਮਹੀਨਿਆਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ। ਮਈ ਵਿਚ ਬ੍ਰਿਟੇਨ ਸਥਿਤ ਕੰਪਨੀ ਆਕਸੀਟੇਕ ਨੂੰ ਅਮਰੀਕੀ ਵਾਤਾਵਰਣ ਏਜੰਸੀ ਦੇ ਜੈਨੇਟਿਕ ਰੂਪ ਨਾਲ ਬਦਲੇ ਗਏ ਨਵੇਂ ਏਡੀਜ਼ ਇਜ਼ੇਪਟਾਈ ਮੱਛਰਾਂ ਨੂੰ ਬਣਾਉਣਾ ਸੀ। ਇਨਾਂ ਮੱਛਰਾਂ ਨੂੰ OX5034 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਏਡੀਜ਼ ਇਜ਼ੇਪਟਾਈ ਮੱਛਰ ਇਨਸਾਨਾਂ ਵਿਚ ਡੇਂਗੂ, ਜ਼ੀਕਾ ਅਤੇ ਪੀਲਾ ਬੁਖਾਰ ਜਿਹੀਆਂ ਜਾਨਲੇਵਾ ਬੀਮਾਰੀਆਂ ਫੈਲਾਉਣ ਲਈ ਜਾਣੇ ਜਾਂਦੇ ਹਨ। ਸਿਰਫ ਮਾਦਾ ਮੱਛਰ ਹੀ ਇਨਸਾਨਾ ਨੂੰ ਕੱਟਦੇ ਹਨ ਕਿਉਂਕਿ ਉਨ੍ਹਾਂ ਨੂੰ ਅੰਡੇ ਦੇਣ ਲਈ ਖੂਨ ਦੀ ਜ਼ਰੂਰਤ ਹੁੰਦੀ ਹੈ। ਇਸ ਯੋਜਨਾ ਵਿਚ ਨਰ ਮੱਛਰ ਬਣਾਉਣਾ ਹੈ ਜੋ ਜੰਗਲੀ ਮਾਦਾ ਮੱਛਰਾਂ ਦੇ ਨਾਲ ਮਿਲ ਕੇ ਨਵੀਂ ਨਸਲ ਪੈਦਾ ਕਰਨਗੇ। ਇਨਾਂ ਨਰ ਮੱਛਰਾਂ ਵਿਚ ਇਕ ਪ੍ਰੋਟੀਨ ਹੈ ਜੋ ਮਾਦਾ ਮੱਛਰਾਂ ਨੂੰ ਉਨ੍ਹਾਂ ਦੇ ਕੱਟਣ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਰ ਦੇਵੇਗਾ।

ਨਰ ਮੱਛਰ ਸਿਰਫ ਪਰਾਗ 'ਤੇ ਨਿਰਭਰ ਹਨ ਜੋ ਜਿਉਂਦੇ ਬਚਣਗੇ ਉਹ ਇਸ ਦੇ ਜ਼ੀਨ ਨੂੰ ਹੋਰ ਫੈਲਾਉਣਗੇ। ਸਮੇਂ ਦੇ ਨਾਲ-ਨਾਲ ਇਸ ਯੋਜਨਾ ਦਾ ਮਕਸਦ ਇਸ ਇਲਾਕੇ ਵਿਚ ਏਡੀਜ਼ ਇਜ਼ੇਪਟਾਈ ਮੱਛਰਾਂ ਦੀ ਗਿਣਤੀ ਘੱਟ ਕਰਨਾ ਅਤੇ ਇਨਸਾਨਾਂ ਵਿਚ ਬੀਮਾਰੀ ਫੈਲਾਉਣਾ ਰੋਕਣਾ ਹੈ। ਮੰਗਲਵਾਰ ਨੂੰ ਫਲੋਰੀਡਾ ਕੀਜ਼ ਮਾਸਕੀਟੋ ਕੰਟਰੋਲ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ 2 ਸਾਲ ਦੀ ਮਿਆਦ ਲਈ 75 ਕਰੋੜ ਮੱਛਰਾਂ ਨੂੰ ਛੱਡਣ ਦੀ ਇਜਾਜ਼ਤ ਦਿੱਤੀ। ਇਸ ਯੋਜਨਾ ਦੀਆਂ ਬਹੁਤ ਆਲੋਚਨਾਵਾਂ ਹੋਈਆਂ ਹਨ। ਚੇਂਜ ਡਾਟ ਓ. ਆਰ. ਜੀ. ਨਾਂ ਦੀ ਵੈੱਬਸਾਈਟ 'ਤੇ ਇਸ ਯੋਜਨਾ ਖਿਲਾਫ ਲਿਖੇ ਇਕ ਪ੍ਰਸਤਾਵ 'ਤੇ 2.40 ਲੱਖ ਲੋਕਾਂ ਨੇ ਹਸਤਾਖਰ ਕੀਤੇ ਹਨ। ਉਨ੍ਹਾਂ ਨੇ ਆਕਸੀਟੇਕ ਕੰਪਨੀ 'ਤੇ ਅਮਰੀਕੀ ਜ਼ਮੀਨ ਨੂੰ ਟੈਸਟਿੰਗ ਗ੍ਰਾਊਂਡ ਬਣਾਉਣ ਦੀ ਆਲੋਚਨਾ ਕੀਤੀ ਹੈ। ਉਥੇ, ਆਕਸੀਟੇਕ ਦੀ ਵੈੱਬਸਾਈਟ ਦਾ ਕਹਿਣਾ ਹੈ ਕਿ ਉਸ ਨੇ ਬ੍ਰਾਜ਼ੀਲ ਵਿਚ ਪ੍ਰੀਖਣ ਕੀਤੇ ਹਨ ਜਿਸ ਦੇ ਸਕਾਰਾਤਮਕ ਨਤੀਜੇ ਆਏ ਹਨ। ਰਿਪੋਟਰਸ ਮੁਤਾਬਕ, ਕੰਪਨੀ ਨੂੰ ਟੈੱਕਸਾਸ ਰਾਜ ਵਿਚ ਵੀ 2021 ਵਿਚ ਇਸ ਯੋਜਨਾ ਨੂੰ ਲਾਗੂ ਕਰਨ ਦੀ ਫੈਡਰਲ ਇਜਾਜ਼ਤ ਮਿਲ ਗਈ ਹੈ ਪਰ ਉਨ੍ਹਾਂ ਨੂੰ ਰਾਜ ਜਾਂ ਸਥਾਨਕ ਇਜਾਜ਼ਤ ਨਹੀਂ ਮਿਲੀ ਹੈ। ਇਸ ਯੋਜਨਾ ਦੀ ਆਲੋਚਨਾ ਕਰਦੇ ਹੋਏ ਵਾਤਾਵਰਣ ਸਮੂਹ ਫ੍ਰੇਂਡਸ ਆਫ ਦਿ ਅਰਥ ਨੇ ਕਿਹਾ ਹੈ ਕਿ ਜੈਨੇਟਿਕ ਰੂਪ ਨਾਲ ਬਦਲੇ ਗਏ ਮੱਛਰਾਂ ਨੂੰ ਫਲੋਰੀਡਾ ਦੇ ਲੋਕਾਂ 'ਤੇ ਛੱਡਿਆ ਜਾ ਰਿਹਾ ਹੈ। ਆਕਸੀਟੇਕ ਸਾਇੰਸਦਾਨ ਨੇ ਨਿਊਜ਼ ਏਜੰਸੀ ਏ. ਪੀ. ਨੂੰ ਕਿਹਾ ਕਿ ਅਸੀਂ ਇਕ ਅਰਬ ਤੋਂ ਜ਼ਿਆਦਾ ਮੱਛਰਾਂ ਨੂੰ ਇਕ ਸਾਲ ਦੇ ਅੰਦਰ ਛੱਡ ਚੁੱਕੇ ਹਾਂ। ਵਾਤਾਵਰਣ ਜਾਂ ਇਨਸਾਨਾਂ ਲਈ ਕੋਈ ਸੰਭਾਵਿਤ ਖਤਰਾ ਨਹੀਂ ਹੈ। ਫਲੋਰੀਡਾ ਕੀਜ਼ ਜਿਹੇ ਇਲਾਕਿਆਂ ਵਿਚ ਮੱਛਰਾਂ ਵਿਚ ਕੀਟਨਾਸ਼ਕਾਂ ਖਿਲਾਫ ਪ੍ਰਤੀਰੋਧੀ ਸਮਰੱਥਾ ਬਣ ਚੁੱਕੀ ਹੈ।

Khushdeep Jassi

This news is Content Editor Khushdeep Jassi