ਵੈਨਿਸ ਦੇ ਹੜ੍ਹ ''ਚ ਸੇਂਟ ਮਾਰਕ ਕੈਥੇਡ੍ਰਿਲ ਨੂੰ ਲੱਖਾਂ ਯੂਰੋ ਦਾ ਨੁਕਸਾਨ

12/24/2019 5:51:05 PM

ਵੈਨਿਸ- ਸੇਂਟ ਮਾਰਕ ਵੈਸਿਲਿਕਾ ਵੈਸਟ੍ਰੀ ਬੋਰਡ ਦੇ ਤਕਨੀਕੀ ਨਿਰਦੇਸ਼ਕ ਦਾ ਕਹਿਣਾ ਹੈ ਕਿ ਹਰ ਪੱਥਰ ਖਜ਼ਾਨਾ ਹੈ। ਉਹਨਾਂ ਦਾ ਇਸ਼ਾਰਾ 923 ਸਾਲ ਪੁਰਾਣੇ ਗਿਰਜਾਘਰ ਦੇ ਸ਼ਾਨਦਾਰ ਢਾਂਚੇ ਵੱਲ ਸੀ। ਇਸ ਤਰ੍ਹਾਂ ਦੇ ਕਈ ਢਾਂਚਿਆਂ ਦੇ ਹੜ੍ਹ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਆਏ ਹੜ੍ਹ ਵਿਚ ਸੇਂਟ ਮਾਰਕ ਵੈਸਿਲਿਕਾ ਨੂੰ ਕੁੱਲ 50 ਲੱਖ ਯੂਰੋ ਦਾ ਨੁਕਸਾਨ ਹੋਇਆ ਸੀ। 12 ਨਵੰਬਰ ਨੂੰ 53 ਸਾਲਾਂ ਦਾ ਸਭ ਤੋਂ ਭਿਆਨਕ ਹੜ੍ਹ ਆਇਆ ਸੀ।

ਮੌਸਮ ਵਿਭਾਗ ਮੁਤਾਬਕ ਅਜੇ ਵੀ ਸਥਿਤੀ ਸੁਧਰੀ ਨਹੀਂ ਹੈ। ਵਿਭਾਗ ਨੇ ਮੁੜ 5 ਫੁੱਟ ਉੱਚੀਆਂ ਲਹਿਰਾਂ ਉੱਠਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸ਼ਹਿਰ ਦੇ ਮੇਅਰ ਦੇ ਮੁਤਾਬਕ ਹੜ੍ਹ ਕਾਰਨ ਸ਼ਹਿਰ ਨੂੰ 8 ਕਰੋੜ ਯੂਰੋ ਦਾ ਨੁਕਸਾਨ ਹੋ ਚੁੱਕਾ ਹੈ। ਉਥੇ ਹੋਟਲਾਂ ਦੀ ਬੁਕਿੰਗ ਵਿਚ ਵੀ 45 ਫੀਸਦੀ ਦੀ ਕਮੀ ਆਈ ਹੈ।

Baljit Singh

This news is Content Editor Baljit Singh