ਮਿਲਾਨ ਅੰਬੈਸੀ ਨੇ 300 ਭਾਰਤੀਆਂ ਦੀਆਂ ਪਾਸਪੋਰਟ ਸੰਬੰਧਿਤ ਮੁਸ਼ਕਲਾਂ ਸੁਣੀਆਂ

02/11/2018 4:31:05 PM

ਮਿਲਾਨ (ਇਟਲੀ) (ਸਾਬੀ ਚੀਨੀਆ)— ਮਿਲਾਨ ਸਥਿਤ ਭਾਰਤੀ ਅੰਬੈਸੀ ਵਲੋਂ ਇਟਲੀ ਰਹਿੰਦੇ ਭਾਰਤੀਆਂ ਨੂੰ ਚੰਗੀਆਂ ਪਾਸਪੋਰਟ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵਿਚੈਂਸਾ (ਕਿਆਂਪੋ) ਵਿਚ ਪਾਸਪੋਰਟ ਕੈਂਪ ਲਗਾਇਆ ਗਿਆ। ਕੈਂਪ ਦਾ ਉਪਰਾਲਾ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਬ) ਇਟਲੀ ਦੇ ਨੁੰਮਾਇੰਦਿਆਂÎ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ ।ਕੈਂਪ ਦੌਰਾਨ ਅੰਬੈਸੀ ਅਧਿਕਾਰੀਆਂ ਨੇ ਪਾਸਪੋਰਟ ਰਿਨਿਉ ਕਰਨ ਲਈ ਕੋਈ 300 ਦਰਖਾਸਤਾਂ ਪ੍ਰਾਪਤ ਕਰਨ ਤੋਂ ਇਲਾਵਾ 135 ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਤਿਆਰ ਕੀਤੇ ਪਾਸਪੋਰਟ ਦਿੱਤੇ ਗਏ, ਜਿਸ ਨਾਲ ਭਾਰਤੀਆਂ ਦੀ ਮਿਲਾਨ ਆਉਣ ਜਾਣ ਦੀ ਖੱਜਲ ਖੁਆਰੀ ਤੇ ਕਿਰਾਇਆ ਵੀ ਬਚਿਆ। ਅੰਬੈਸੀ ਅਧਿਕਾਰੀ ਸ਼੍ਰੀ ਪਰਦੀਪ ਗੌਤਮ ਨੇ ਦੱਸਿਆ ਕਿ ਇੰਡੀਅਨ ਕੌਸਲੇਟ ਭਾਰਤੀਆਂ ਨੂੰ ਉਨ੍ਹਾਂ ਦੀਆਂ ਪਾਸਪੋਰਟ ਸੇਵਾਵਾਂ ਦੇਣ ਲਈ ਵਚਨਬੱਧ ਹੈ, ਜਿਸ ਤਹਿਤ ਵੱਖ-ਵੱਖ ਇਲਾਕਿਆਂ ਵਿਚ ਪਾਸਪੋਰਟ ਕੈਂਪ ਲਗਾਏ ਜਾ ਰਹੇ ਹਨ।ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਸ: ਜਗਵੰਤ ਸਿੰਘ ਲਹਿਰਾ, ਜਨਰਲ ਸਕੱਤਰ ਸ: ਜਗਜੀਤ ਸਿੰਘ ਈਸ਼ ਰਹੇਲ, ਕੁਲਵੰਤ ਸਿੰਘ ਕੁਹਾਲਾ, ਸ: ਸੁਖਵਿੰਦਰ ਸਿੰਘ ਟੀਟੂ, ਬੀ. ਜੇ. ਪੀ. ਇਟਲੀ ਦੇ ਸ਼੍ਰੀ ਸਤੀਸ਼ ਕੁਮਾਰ ਜੋਸ਼ੀ, ਅਨਿਲ ਲੋਧੀ, ਰਾਜ ਹੁਸ਼ਿਆਰਪੁਰੀ, ਅਨਿਲ ਕੁਮਾਰ ਆਦਿ ਦੁਆਰਾ ਅੰਬੈਸੀ ਸਟਾਫ ਤੇ ਕੈਂਪ ਵਿਚ ਪਹੁੰਚੇ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।