ਇਜ਼ਰਾਈਲ-ਫਲਸਤੀਨ ਯੁੱਧ ਵਿਚਾਲੇ ਪੋਰਨ ਸਟਾਰ ਮੀਆ ਖਲੀਫਾ ਦੀ ਵੀਡੀਓ ਵਾਇਰਲ, ਲੋਕਾਂ ਨੇ ਰੱਜ ਕੇ ਪਾਈ ਝਾੜ

10/09/2023 3:42:38 PM

ਐਂਟਰਟੇਨਮੈਂਟ ਡੈਸਕ– ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਰਾਕੇਟ ਹਮਲਿਆਂ ’ਚ ਇਜ਼ਰਾਈਲ ’ਚ ਫੌਜੀਆਂ ਸਮੇਤ ਘੱਟੋ-ਘੱਟ 700 ਲੋਕ ਮਾਰੇ ਗਏ ਹਨ ਤੇ ਕਰੀਬ 2000 ਜ਼ਖ਼ਮੀ ਹੋ ਗਏ ਹਨ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਹਮਾਸ ਦੇ ਅਹਿਮ ਟਿਕਾਣਿਆਂ ’ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕੀਤੀ। ਇਜ਼ਰਾਈਲ ਤੇ ਗਾਜ਼ਾ ’ਚ ਲਗਭਗ 1,000 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

ਇਜ਼ਰਾਈਲ ’ਚ ਅੱਤਵਾਦੀਆਂ ਵਲੋਂ ਜਿਸ ਤਰ੍ਹਾਂ ਔਰਤਾਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਸ ਦੀ ਪੂਰੀ ਦੁਨੀਆ ’ਚ ਨਿੰਦਿਆ ਹੋ ਰਹੀ ਹੈ ਪਰ ਇਸ ਦੌਰਾਨ ਪੋਰਨ ਸਟਾਰ ਮੀਆ ਖਲੀਫਾ ਫਲਸਤੀਨੀ ਅੱਤਵਾਦੀਆਂ ਦਾ ਸਮਰਥਨ ਕਰ ਰਹੀ ਹੈ। ਮੀਆ ਲਗਾਤਾਰ ਫਲਸਤੀਨ ਦੇ ਪੱਖ ’ਚ ਟਵੀਟ ਕਰ ਰਹੀ ਹੈ ਤੇ ਉਸ ਦਾ ਕਹਿਣਾ ਹੈ ਕਿ ਇਜ਼ਰਾਈਲ ਫਲਸਤੀਨ ’ਚ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ’ਤੇ ਲਗਾਤਾਰ ਜ਼ੁਲਮ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਹਾਰਾਸ਼ਟਰ ਸਰਕਾਰ ਨੇ ਵਧਾਈ ਸੁਰੱਖਿਆ

ਫਲਸਤੀਨ ਦੇ ਸਮਰਥਨ ’ਚ ਮੀਆ ਨੇ ਇਕ ਵੀਡੀਓ ਟਵੀਟ ਕਰਕੇ ਕਿਹਾ ਕਿ ਫਲਸਤੀਨ ’ਚ ਸ਼ਰਨਾਰਥੀ ਕੈਂਪਾਂ ’ਚ ਰਹਿ ਰਹੇ ਲੋਕਾਂ ਦੀ ਹਾਲਤ ਬਹੁਤ ਤਰਸਯੋਗ ਹੈ। ਇਨ੍ਹਾਂ ’ਚ ਰਹਿਣ ਵਾਲੀ ਆਬਾਦੀ ਦਾ 42 ਫ਼ੀਸਦੀ ਹਿੱਸਾ 15 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਹਨ। ਇਸ ਤੋਂ ਇਲਾਵਾ ਮੀਆ ਨੇ ਆਪਣੀ ਵੀਡੀਓ ’ਚ ਕਿਹਾ ਹੈ ਕਿ ਫਲਸਤੀਨ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੈ, ਫਿਰ ਵੀ ਅਸੀਂ ਉਨ੍ਹਾਂ ਦੀ ਨਸਲਕੁਸ਼ੀ ਦੇਖ ਰਹੇ ਹਾਂ ਤੇ ਇਸ ’ਤੇ ਕੋਈ ਕੁਝ ਨਹੀਂ ਕਹਿ ਰਿਹਾ।

ਮੀਆ ਐਕਸ ’ਤੇ ਫਲਸਤੀਨ ਮੁੱਦੇ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੀ ਹੈ। ਹਾਲ ਹੀ ’ਚ ਉਸ ਨੇ ਟਵੀਟ ਕੀਤਾ ਸੀ ਕਿ ਜੇਕਰ ਤੁਸੀਂ ਫਲਸਤੀਨ ਦੀ ਸਥਿਤੀ ਨੂੰ ਦੇਖ ਸਕਦੇ ਹੋ ਤੇ ਫਲਸਤੀਨੀਆਂ ਦੇ ਪੱਖ ’ਚ ਨਹੀਂ ਹੋ ਤਾਂ ਤੁਸੀਂ ਗਲਤ ਪੱਖ ਦਾ ਸਮਰਥਨ ਕਰ ਰਹੇ ਹੋ ਤੇ ਇਤਿਹਾਸ ਤੁਹਾਨੂੰ ਸਮਾਂ ਆਉਣ ’ਤੇ ਇਹ ਦਿਖਾਵੇਗਾ।

ਮੀਆ ਦੇ ਇਸ ਟਵੀਟ ’ਤੇ ਯੂਜ਼ਰਸ ਨੇ ਵੀ ਉਸ ਨੂੰ ਘੇਰ ਲਿਆ ਤੇ ਕਈ ਸਵਾਲ ਵੀ ਪੁੱਛੇ ਕਿ ਆਖਿਰ ਉਸ ਦੀਆਂ ਇਨਸਾਨੀਅਤ ਦੀਆਂ ਗੱਲਾਂ ਕਿਥੇ ਸਨ, ਜਦੋਂ ਹਮਾਸ ਦੇ ਅੱਤਵਾਦੀ ਬੇਕਸੂਰ ਲੋਕਾਂ ਨਾਲ ਜ਼ੁਲਮ ਕਰ ਰਹੇ ਸਨ।

ਜ਼ਿਕਰਯੋਗ ਹੈ ਕਿ ਹਮਾਸ ਦੀ ਇਸ ਕਾਇਰਤਾ ਭਰੀ ਕਾਰਵਾਈ ’ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਹੈ ਕਿ ਅਸੀਂ ਗਾਜ਼ਾ ਪੱਟੀ ਨੂੰ ਜ਼ਮੀਨ ’ਤੇ ਢਾਹ ਦੇਵਾਂਗੇ।

ਇਸ ਦੌਰਾਨ ਹਮਾਸ ਤੇ ਇਕ ਛੋਟੇ ‘ਇਸਲਾਮਿਕ ਜੇਹਾਦ’ ਸਮੂਹ ਨੇ ਇਜ਼ਰਾਈਲ ਤੋਂ 130 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਕੇ ਗਾਜ਼ਾ ਲਿਆਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੰਧਕਾਂ ਦੀ ਰਿਹਾਈ ਦੇ ਬਦਲੇ ਉਹ ਇਜ਼ਰਾਈਲ ਵਲੋਂ ਬੰਦੀ ਬਣਾਏ ਗਏ ਹਜ਼ਾਰਾਂ ਫਲਸਤੀਨੀਆਂ ਦੀ ਰਿਹਾਈ ਦੀ ਮੰਗ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਬੰਧਕਾਂ ’ਚ ਔਰਤਾਂ, ਬੱਚੇ ਤੇ ਬਜ਼ੁਰਗਾਂ ਸਮੇਤ ਫੌਜੀ ਤੇ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਇਜ਼ਰਾਈਲੀ ਹਨ ਪਰ ਕੁਝ ਹੋਰ ਦੇਸ਼ਾਂ ਦੇ ਹਨ।

ਇਜ਼ਰਾਈਲੀ ਫੌਜ ਦਾ ਅੰਦਾਜ਼ਾ ਹੈ ਕਿ ਸ਼ਨੀਵਾਰ ਦੇ ਹਮਲੇ ’ਚ ਹਮਾਸ ਦੇ 1,000 ਲੜਾਕਿਆਂ ਨੇ ਹਿੱਸਾ ਲਿਆ ਸੀ। ਇੰਨੀ ਵੱਡੀ ਗਿਣਤੀ ਦਰਸਾਉਂਦੀ ਹੈ ਕਿ ਗਾਜ਼ਾ ’ਤੇ ਰਾਜ ਕਰਨ ਵਾਲੇ ਅੱਤਵਾਦੀ ਸਮੂਹ ਨੇ ਕਿਸ ਹੱਦ ਤੱਕ ਇਸ ਹਮਲੇ ਦੀ ਯੋਜਨਾ ਬਣਾਈ ਸੀ। ਹਮਾਸ ਨੇ ਕਿਹਾ ਕਿ ਇਜ਼ਰਾਈਲ ਦੇ ਕਬਜ਼ੇ ਤੇ ਗਾਜ਼ਾ ’ਤੇ ਨਾਕਾਬੰਦੀ ਕਾਰਨ ਫਲਸਤੀਨੀਆਂ ਦੇ ਵਧ ਰਹੇ ਦੁੱਖ ਦੇ ਜਵਾਬ ’ਚ ਇਹ ਹਮਲਾ ਕੀਤਾ ਗਿਆ ਹੈ। ਹਮਾਸ ਦੇ ਬੰਦੂਕਧਾਰੀ ਘੰਟਿਆਂ ਤੱਕ ਭੰਨ-ਤੋੜ ਕਰਦੇ ਰਹੇ, ਲਾਸ਼ਾਂ ਨਾਲ ਗਲੀਆਂ ’ਚ ਕੂੜਾ ਸੁੱਟਦੇ ਰਹੇ ਤੇ ਇਕ ਸੰਗੀਤ ਸਮਾਰੋਹ ’ਚ ਸ਼ਾਮਲ ਹੋਣ ਵਾਲੇ ਲੋਕਾਂ ’ਤੇ ਤਬਾਹੀ ਮਚਾਉਂਦੇ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh