ਮੈਕਸੀਕੋ ''ਚ ਟਾਫੀਆਂ ਅੰਦਰ ਹੈਰੋਇਨ ਤਸਕਰੀ ਦਾ ਖੁਲਾਸਾ

11/02/2019 10:47:47 AM

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਵਿਚ ਏਜੰਟਾਂ ਨੇ ਇਮਲੀ ਦੇ ਸਵਾਦ ਵਾਲੀਆਂ ਟਾਫੀਆਂ ਦੇ 59 ਪੈਕਟਾਂ ਦੇ ਅੰਦਰ ਹੈਰੋਇਨ ਬਰਾਮਦ ਕੀਤੀ ਹੈ। 'ਨੇਸ਼ਨ ਗਾਰਡ' ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਲੰਡਨ ਵਿਚ ਇਕ ਪਤੇ 'ਤੇ ਭੇਜੇ ਜਾ ਰਹੇ ਗੱਤੇ ਦੇ ਡੱਬੇ ਦੀ ਜਾਂਚ ਕਰਨ ਲਈ ਏਜੰਟਾਂ ਨੇ ਐਕਸ-ਰੇਅ ਮਸ਼ੀਨ ਦੀ ਵਰਤੋਂ ਕੀਤੀ। ਏਜੰਸੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਡੱਬਾ ਖੋਲ੍ਹਿਆ ਤਾਂ ਹਰ ਰੋਲ ਦੇ ਵਿਚ ਕਾਲੇ ਰੰਗ ਦਾ ਪਦਾਰਥ ਮਿਲਿਆ। 
ਮੈਕਸੀਕੋ ਵਿਚ ਤਿਆਰ ਕੀਤੀ ਗਈ ਹੈਰੋਇਨ ਨੂੰ ਅਕਸਰ 'ਬਲੈਕ ਟਾਰ' ਕਿਹਾ ਜਾਂਦਾ ਹੈ ਕਿਉਂਕਿ ਇਹ ਸਫੇਦ ਜਾਂਝ ਲਾਲ ਚੂਰਾ ਹੈਰੋਇਨ ਤੋਂ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਟਾਫੀਆਂ ਇਮਲੀ ਨਾਲ ਬਣਾਈਆਂ ਗਈਆਂ ਸਨ ਜੋ ਆਮ ਤੌਰ 'ਤੇ ਲਾਲ-ਭੂਰੇ ਰੰਗ ਦੀ ਹੁੰਦੀਆਂ ਹਨ। ਬਾਅਦ ਵਿਚ ਪਰੀਖਣ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਨ੍ਹਾਂ ਟਾਫੀਆਂ ਵਿਚ ਹੈਰੋਇਨ ਭਰੀ ਸੀ।

Vandana

This news is Content Editor Vandana