ਮੈਕਸੀਕੋ ''ਚ ਕਰੀਬ 300 ਕੱਛੂਕੰਮਿਆਂ ਦੀ ਮੌਤ

01/10/2020 11:48:25 AM

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਵਿਚ ਵਾਤਾਵਰਨ ਨਾਲ ਜੁੜੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਕ੍ਰਿਸਮਸ ਤੋਂ ਹੁਣ ਤੱਕ ਦੇਸ਼ ਦੇ ਦੱਖਣੀ ਪ੍ਰਸ਼ਾਂਤ ਤੱਟ 'ਤੇ ਲਾਲ ਜਵਾਰ ਦੇ ਕਾਰਨ 292 ਸਮੁੰਦਰੀ ਕੱਛੂਕੰਮਿਆਂ ਦੀ ਮੌਤ ਹੋ ਗਈ। ਵਾਲੰਟੀਅਰਾਂ, ਸ਼ੋਧਕਰਤਾਵਾਂ ਅਤੇ ਪ੍ਰਸ਼ਾਸਨ ਨੇ ਦੱਸਿਆ ਕਿ ਉਹ 27 ਪੈਸੀਫਿਕ ਗ੍ਰੀਨ ਸੀ  ਕੱਛੂਕੰਮਿਆਂ ਨੂੰ ਬਚਾਉਣ ਵਿਚ ਸਫਲ ਰਹੇ ਹਨ ਪਰ ਇਹ ਕੱਛੂਕੰਮੇ ਵੀ ਅਧਰੰਗ ਨਾਲ ਪੀੜਤ ਹਨ। ਵਾਤਾਵਰਨ ਸੁਰੱਖਿਆ ਦਫਤਰ ਨੇ ਵੀਰਵਾਰ ਨੂੰ ਦੱਸਿਆ ਕਿ ਮਰੇ ਹੋਏ ਕੱਛੂਕੰਮਿਆਂ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਹਨਾਂ ਨੇ ਜੋ ਕੁਝ ਵੀ ਖਾਧਾ, ਸੰਭਵ ਤੌਰ 'ਤੇ ਉਸ ਵਿਚ ਐਲਗੀ ਜ਼ਹਿਰ ਮੌਜੂਦ ਸੀ।

Vandana

This news is Content Editor Vandana