ਮੈਕਸੀਕੋ ਦੇ ਨਸ਼ਾਮੁਕਤੀ ਕੇਂਦਰ ਤੋਂ 23 ਲੋਕ ਅਗਵਾ

12/06/2019 10:29:40 AM

ਮੈਕਸੀਕੋ ਸਿਟੀ (ਭਾਸ਼ਾ): ਮੱਧ ਮੈਕਸੀਕੋ ਦੇ ਇਕ ਨਸ਼ਾ ਮੁਕਤੀ ਕੇਂਦਰ ਤੋਂ ਬੰਦੂਕਧਾਰੀਆਂ ਨੇ 23 ਲੋਕਾਂ ਨੂੰ ਅਗਵਾ ਕਰ ਲਿਆ। ਇਸ ਦੇ ਨਾਲ ਹੀ 13 ਲੋਕਾਂ ਨੂੰ ਰਿਹਾਅ ਕਰ ਕੇ ਉੱਥੋਂ ਫਰਾਰ ਹੋ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਬੰਦੂਕਧਾਰੀਆਂ ਦੇ ਇਕ ਸਮੂਹ ਨੇ ਗੁਆਨਾਗਵਾਟੋ ਦੇ ਇਰਾਪੁਆਟੋ ਵਿਚ ਨਸ਼ਾਮੁਕਤੀ ਕੇਂਦਰ 'ਤੇ ਹਮਲਾ ਕਰ ਦਿੱਤਾ ਸੀ। 

ਗੁਆਨਾਗਵਾਟੋ ਦੇ ਵਕੀਲ ਕਾਰਲੋਸ ਜਮਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ 23 ਪੀੜਤਾਂ ਦਾ ਪਤਾ ਚੱਲਿਆ ਹੈ, ਜਿਨ੍ਹਾਂ ਵਿਚੋਂ 13 ਮਿਲ ਗਏ ਹਨ ਅਤੇ 10 ਹਾਲੇ ਵੀ ਲਾਪਤਾ ਹਨ। ਉਨ੍ਹਾਂ ਨੇ ਦੱਸਿਆ ਕਿ ਕਿ ਉਨ੍ਹਾਂ ਵਿਚੋਂ ਕਈ ਜ਼ਖਮੀ ਹਨ। ਗੌਰਤਲਬ ਹੈ ਕਿ ਰਾਸ਼ਟਰਪਤੀ ਐਂਡਰੇਸ ਮੈਨੁਅਲ ਓਬਰਾਡੋਰ ਹਿੰਸਾ ਨੂੰ ਕੰਟਰੋਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਹਿੰਸਾ ਨੂੰ ਅੰਜਾਮ ਨਸ਼ਾ ਤਸਕਰ ਦੇ ਰਹੇ ਹਨ।

Vandana

This news is Content Editor Vandana