ਮੈਕਸੀਕੋ : ਪਲਾਸਟਿਕ ਦੇ ਲਿਫਾਫਿਆਂ ''ਚ ਮਿਲੀਆਂ 29 ਲਾਸ਼ਾਂ

09/18/2019 11:20:53 AM

ਗੁਆਦਲਜਾਰਾ— ਮੈਕਸੀਕੋ ਦੇ ਫਾਰੈਂਸਿਕ ਮਾਹਿਰਾਂ ਨੇ 119 ਪਲਾਸਟਿਕ ਦੇ ਲਿਫਾਫਿਆਂ 'ਚ ਰੱਖੀਆਂ ਗਈਆਂ 29 ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਲਾਸ਼ਾਂ ਗੁਆਦਲਜਾਰਾ ਦੇ ਇਕ ਖੂਹ 'ਚ ਸੁੱਟੀਆਂ ਗਈਆਂ ਸਨ। ਹਾਲ ਦੇ ਸਾਲਾਂ 'ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਚਕਾਰ ਲੜਾਈ ਛਿੜੀ ਹੋਈ ਹੈ। ਜਲਸਿਕੋ ਸੂਬੇ 'ਚ ਮੁੱਖ ਵਕੀਲ ਗੇਰਾਰਡੋ ਸੋਲਿਸ ਨੇ ਕਿਹਾ,''ਸਾਨੂੰ 13 ਪੂਰੀਆਂ ਲਾਸ਼ਾਂ ਅਤੇ 16 ਖਰਾਬ ਹੋਈਆਂ ਲਾਸ਼ਾਂ ਮਿਲੀਆਂ ਹਨ।''

ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਲਾਸ਼ਾਂ ਦੀ ਗਿਣਤੀ ਵਧ ਹੋ ਸਕਦੀ ਹੈ ਕਿਉਂਕਿ ਮਾਹਿਰ ਰਹਿੰਦ-ਖੂੰਹਦ ਹੋਈਆਂ ਲਾਸ਼ਾਂ ਦੀ ਜਾਂਚ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਇੱਥੇ ਇਕ ਹੋਰ ਖੂਹ 'ਚੋਂ 44 ਲਾਸ਼ਾਂ ਮਿਲੀਆਂ ਸਨ। ਜਦ ਸਥਾਨਕ ਲੋਕਾਂ ਨੂੰ ਇੱਥੇ ਬਦਬੂ ਆਈ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਜਾਂਚ ਮਗਰੋਂ ਜਦ ਲਾਸ਼ਾਂ ਕੱਢੀਆਂ ਗਈਆਂ ਤਾਂ ਇੱਥੇ ਹੜਕੰਪ ਮਚ ਗਿਆ।