ਮੈਕਸੀਕੋ : ਪਿਛਲੇ 10 ਸਾਲਾਂ ''ਚ 20 ਲੱਖ ਗੈਰ-ਕਾਨੂੰਨੀ ਹਥਿਆਰ

08/14/2019 8:15:22 PM

ਮੈਕਸੀਕੋ ਸਿਟੀ - ਮੈਕਸੀਕੋ 'ਚ ਪਿਛਲੇ ਦਹਾਕੇ ਦੌਰਾਨ ਗੈਰ-ਕਾਨੂੰਨੀ ਰੂਪ ਤੋਂ 20 ਲੱਖ ਤੋਂ ਜ਼ਿਆਦਾ ਹਥਿਆਰਾਂ ਪਹੁੰਚਾਏ ਗਏ ਅਤੇ ਉਨ੍ਹਾਂ 'ਚੋਂ ਅਧੇ ਨਾਲੋਂ ਜ਼ਿਆਦਾ ਬਰਾਮਦ ਨਹੀਂ ਹੋਏ ਹਨ। ਮੈਕਸੀਕੋ ਦੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ, ਮੰਗਲਵਾਰ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਐਂਦ੍ਰੇਸ ਮੈਨੁਅਲ ਲੋਪੇਜ਼ ਓਬ੍ਰਾਦੋਰ ਦੇ ਨਾਲ ਇਕ ਪੱਤਰਕਾਰ ਸੰਮੇਲਨ 'ਚ ਰੱਖਿਆ ਮੰਤਰੀ ਲੁਇਸ ਕ੍ਰੇਸਨੀਓ ਸੈਂਡੋਵਲ ਵੱਲੋਂ ਅੰਕੜਿਆਂ ਦਾ ਐਲਾਨ ਕੀਤਾ ਗਿਆ।

ਮੰਤਰੀ ਨੇ ਆਖਿਆ ਕਿ 2009 ਅਤੇ 2019 ਵਿਚਾਲੇ ਸਰਕਾਰ ਵੱਲੋਂ ਵੇਚੇ ਗਏ 4,50,625 ਹਥਿਆਰਾਂ ਦੇ ਨਾਲ ਅੰਕੜੇ ਇਸ ਤੋਂ ਉਲਟ ਹਨ। ਸੈਂਡੋਵਲ ਨੇ ਆਖਿਆ ਕਿ ਇਸ ਤੋਂ ਇਲਾਵਾ 1 ਦਸੰਬਰ, 2018 ਤੋਂ ਜਦੋਂ ਲੋਪੇਜ਼ ਓਬ੍ਰਾਦੋਰ ਦਾ ਕਾਰਜਕਾਲ ਸ਼ੁਰੂ ਹੋਇਆ ਉਦੋਂ ਤੋਂ 7,927 ਹਥਿਆਰ ਹਾਸਲ ਕੀਤੇ ਗਏ, ਜਿਸ ਦਾ ਮਤਲਬ ਹਥਿਆਰਾਂ ਦੀ ਅੰਨ੍ਹੇਵਾਹ ਵਿਕਰੀ ਨਹੀਂ ਹੈ ਜਿਵੇਂ ਕਿ ਕਿਹਾ ਜਾ ਰਿਹਾ ਹੈ। ਗੈਰ-ਕਾਨੂੰਨੀ ਦੀ ਤਸਕਰੀ ਦਾ ਲਗਭਗ 70 ਫੀਸਦੀ ਹਿੱਸਾ ਅਮਰੀਕਾ ਤੋਂ ਬਾਕੀ ਯੂਰਪੀ ਦੇਸ਼ਾਂ ਜਿਵੇਂ ਸਪੇਨ, ਇਟਲੀ ਅਤੇ ਆਸਟ੍ਰੀਆ ਤੋਂ ਆਉਂਦਾ ਹੈ। ਮੈਕਸੀਕੋ 'ਚ ਹਥਿਆਰ ਰੱਖਣ ਦਾ ਮਾਮਲਾ ਰੱਖਿਆ ਮੰਤਰਾਲੇ ਵੱਲੋਂ ਨਿਯਮਤ ਕੀਤਾ ਜਾਂਦਾ ਹੈ ਅਤੇ ਲਾਇਸੰਸ ਦਾ ਹੋਣਾ ਲਾਜ਼ਮੀ ਹੈ।

Khushdeep Jassi

This news is Content Editor Khushdeep Jassi