ਮੈਕਸੀਕੋ ਦੇ ਰਾਸ਼ਟਰਪਤੀ ਨੇ ਆਪਣੀ ਤਨਖਾਹ ਵਿਚ ਕੀਤੀ ਕਟੌਤੀ

07/16/2018 10:49:19 AM

ਮੈਕਸੀਕੋ ਸਿਟੀ (ਭਾਸ਼ਾ)— ਮੈਕਸੀਕੋ ਦੇ ਚੁਣ ਗਏ ਨਵੇਂ ਰਾਸ਼ਟਰਪਤੀ ਐਂਡਰਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਆਪਣੀ ਤਨਖਾਹ ਵਿਚ ਕਟੌਤੀ ਕੀਤੀ ਹੈ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਦੀ ਤਨਖਾਹ ਦੇ ਮੁਕਾਬਲੇ ਆਪਣੀ ਤਨਖਾਹ ਵਿਚ 40 ਫੀਸਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਲੋਪੇਜ਼ ਓਬਰਾਡੋਰ ਨੇ ਕੱਲ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਹਰ ਮਹੀਨੇ 5,707 ਡਾਲਰ ਬਤੌਰ ਤਨਖਾਹ ਲੈਣਗੇ ਅਤੇ ਉਨ੍ਹਾਂ ਦੇ 6 ਸਾਲ ਦੇ ਕਾਰਜਕਾਲ ਦੌਰਾਨ ਕੋਈ ਵੀ ਸਰਕਾਰੀ ਅਧਿਕਾਰੀ ਰਾਸ਼ਟਰਪਤੀ ਤੋਂ ਜ਼ਿਆਦਾ ਤਨਖਾਹ ਨਹੀਂ ਲੈ ਸਕੇਗਾ। ਉਨ੍ਹਾਂ ਨੇ ਟੈਕਸ ਦੇਣ ਵਾਲਿਆਂ ਦੀ ਰਾਸ਼ੀ ਨਾਲ ਸੀਨੀਅਰ ਅਧਿਕਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਕਟੌਤੀ ਕਰਨ ਦੇ ਆਪਣੇ ਵਾਅਦੇ ਨੂੰ ਵੀ ਦੁਹਰਾਇਆ। ਇਨ੍ਹਾਂ ਸਹੂਲਤਾਂ ਵਿਚ ਡਰਾਈਵਰ, ਬਾਡੀਗਾਰਡ ਅਤੇ ਨਿੱਜੀ ਮੈਡੀਕਲ ਬੀਮਾ ਸ਼ਾਮਲ ਹੈ।