ਮੈਕਸੀਕੋ ''ਚ ਕੋਰੋਨਾ ਦੇ 2,973 ਨਵੇਂ ਮਾਮਲੇ ਸਾਹਮਣੇ ਆਏ

05/22/2020 10:01:11 AM

ਮੈਕਸੀਕੋ ਸਿਟੀ (ਵਾਰਤਾ) : ਲਾਤੀਨੀ ਅਮਰੀਕੀ ਦੇਸ਼ ਮੈਕਸੀਕੋ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ ਰਿਕਾਡਰ 2,973 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 59,567 ਹੋ ਗਈ ਹੈ। ਇਸ ਦੌਰਾਨ ਇਸ ਮਹਾਮਾਰੀ ਨਾਲ 420 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6,510 ਹੋ ਗਈ ਹੈ।

ਮੈਕਸੀਕੋ ਦੇ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਸੀਕੋ ਦੇ ਉਪ ਸਿਹਤ ਮੰਤਰੀ ਹਿਊਗੋ ਲੋਪੇਜ-ਗਟੇਲ ਨੇ ਐਤਵਾਰ ਨੂੰ ਕਿਹਾ ਸੀ ਕਿ ਪਿਛਲੇ ਇਕ ਹਫ਼ਤੇ ਦੌਰਾਨ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਾਜਧਾਨੀ ਮੈਕਸੀਕੋ ਸਿਟੀ ਅਤੇ ਹੋਰ ਸ਼ਹਿਰਾਂ ਵਿਚ ਹਾਲਤ ਹੌਲੀ-ਹੌਲੀ ਸੁਧਰਣ ਲੱਗੀ ਹੈ। ਮੈਕਸੀਕੋ ਵਿਚ ਸਰਕਾਰ ਨੇ 16 ਅਪ੍ਰੈਲ ਨੂੰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਰੋਕਣ ਲਈ ਲਾਗੂ ਦੇਸ਼ ਵਿਆਪੀ ਲਾਕਡਾਊਨ ਨੂੰ 30 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਸੁੱਸਤ ਪਈ ਮਾਲੀ ਹਾਲਤ ਨੂੰ ਰਫਤਾਰ ਦੇਣ ਲਈ ਸੋਮਵਾਰ ਤੋਂ 3 ਪੜਾਵਾਂ ਵਿਚ ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ।

cherry

This news is Content Editor cherry