ਮੈਕਸੀਕੋ : ਸਾਬਕਾ ਰਾਸ਼ਟਰਪਤੀ ਦੇ ਘਰ ''ਤੇ ਹਮਲੇ ਦੀ ਕੋਸ਼ਿਸ਼

04/07/2019 5:30:12 PM

ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਦੇ ਸਾਬਕਾ ਰਾਸ਼ਟਰਪਤੀ ਵਿਸੇਂਟ ਫਾਕਸ ਨੇ ਸ਼ਨੀਵਾਰ ਨੂੰ ਕਿਹਾ ਕਿ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਾਕਸ ਨੇ ਫੇਸਬੁੱਕ 'ਤੇ ਲਿਖਿਆ ਕਿ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਅੱਜ ਸਵੇਰੇ ਮੇਰੇ ਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਹ ਗੰਭੀਰ ਸਥਿਤੀ ਹੈ, ਇਸ ਗੰਭੀਰ ਸਥਿਤੀ ਲਈ ਸਰਕਾਰ ਤੋਂ ਤੁਰੰਤ ਪ੍ਰਤੀਕਿਰਿਆ ਦੀ ਲੋੜ ਹੈ ਅਤੇ ਮੈਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਰਾਸ਼ਟਰਪਤੀ ਆਂਦਰੇਜ਼ ਮੈਨੁਅਲ ਲੋਪੇਜ਼ ਓਬਰਾਡੋਰ 'ਤੇ ਛੱਡਦਾ ਹਾਂ।

ਓਬਰਾਡੋਰ ਨੇ ਜਵਾਬ ਵਿਚ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਨੇ ਮੈਕਸੀਕੋ ਦੇ ਰੱਖਿਆ ਮੰਤਰੀ ਲੂਈਸ ਕ੍ਰਿਸੇਨਸੀਓ ਸੈਂਟੋਵਾਲ ਨੂੰ ਫਾਕਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ। ਓਬਰਾਡੋਰ ਦੇ ਦਸੰਬਰ 2018 ਵਿਚ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਖੁਦ ਦੀ ਸੁਰੱਖਿਆ ਖਰਚੇ ਵਿਚ ਭਾਰੀ ਕਟੌਤੀ ਕੀਤੀ। ਉਨ੍ਹਾਂ ਨੇ ਜਨਰਲ ਸਟਾਫ ਨੂੰ ਹਟਾ ਦਿੱਤਾ, ਜੋ ਸਰਕਾਰ ਦੇ ਪ੍ਰਮੁੱਖ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੁੰਦੇ ਸਨ। ਨਾਲ ਹੀ ਨਾਲ ਰਾਸ਼ਟਰਪਤੀ ਨੇ ਹਵਾਈ ਕਾਫਲੇ ਦੀ ਸਹੂਲਤ ਵੀ ਨਹੀਂ ਲਈ ਅਤੇ ਆਮ ਜਹਾਜ਼ ਸੇਵਾਵਾਂ ਤੋਂ ਆਪਣੀ ਯਾਤਰਾ ਪੂਰੀ ਕਰਦੇ ਹਨ। ਫਾਕਸ 2000 ਤੋਂ 2006 ਵਿਚਾਲੇ ਮੈਕਸੀਕੋ ਦੇ ਰਾਸ਼ਟਰਪਤੀ ਰਹਿਣ।

Sunny Mehra

This news is Content Editor Sunny Mehra