ਧਾਤੂ ਦੇ ਡੱਬੇ ''ਚ ਖੁਦ ਨੂੰ ਬੰਦ ਕਰਵਾ ਕੇ ''ਬਾਬਾ'' ਕਰ ਰਿਹਾ ਸੀ ਪ੍ਰਾਰਥਨਾ, ਮਿਲੀ ਮੌਤ (ਤਸਵੀਰਾਂ)

10/25/2017 5:33:15 PM

ਕੁਆਲਾਲੰਪੁਰ(ਬਿਊਰੋ)— ਖੁਦ ਨੂੰ ਬਾਬਾ ਦੱਸਣ ਵਾਲੇ ਇਕ ਸ਼ਖਸ ਦੀ ਪ੍ਰਾਰਥਨਾ ਦੌਰਾਨ ਮੌਤ ਹੋ ਗਈ । ਹਾਦਸਾ ਉਦੋਂ ਹੋਇਆ, ਜਦੋਂ ਉਸ ਨੇ ਸਰੀਰ ਅਤੇ ਆਤਮਾ ਨੂੰ ਪਵਿੱਤਰ ਕਰਨ ਲਈ ਖੁਦ ਨੂੰ ਧਾਤੂ ਦੇ ਵੱਡੇ ਡੱਬੇ ਵਿਚ ਬੰਦ ਕਰਾਇਆ ਸੀ। ਬਾਬੇ ਦੇ ਸਮਰਥਕਾਂ ਨੇ ਡੱਬੇ ਨੂੰ ਉਤੋਂ ਢਕਣ ਤੋਂ ਬਾਅਦ ਉਸ ਨੂੰ ਗਰਮ ਕਰਨਾ ਸ਼ੁਰੂ ਕੀਤਾ ਸੀ, ਜਿਸ ਦੇ ਚਲਦੇ ਉਹ ਸੜ ਗਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਮਾਮਲਾ ਮਲੇਸ਼ੀਆ ਦਾ ਹੈ। 68 ਸਾਲ ਦੇ ਲਿਮ ਬਾ ਨੂੰ ਇੱਥੇ ਬਲੈਕ ਡਾਗ ਨਾਮ ਤੋਂ ਜਾਣਿਆ ਜਾਂਦਾ ਸੀ। ਉਹ ਪਿਛਲੇ 10 ਸਾਲਾਂ ਤੋਂ ਇਸ ਤਰ੍ਹਾਂ ਨਾਲ ਅਰਦਾਸ ਕਰਦੇ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਖੁਦ ਨੂੰ ਧਾਤੂ ਦੇ ਡੱਬੇ ਅੰਦਰ ਬੰਦ ਕਰਾਉਂਦੇ ਸਨ ਤਾਂ ਬਾਹਰ ਸ਼ਰਧਾਲੁ ਵੀ ਮੌਜੂਦ ਰਹਿੰਦੇ ਸਨ ਪਰ ਇਸ ਵਾਰ ਇਹ ਅਨੋਖੀ ਪ੍ਰਥਾ ਉਨ੍ਹਾਂ ਦੀ ਜਾਨ ਉੱਤੇ ਬਣ ਗਈ।
ਲਿਮ ਬਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਥਾ ਨਿਭਾਉਣ ਨੂੰ ਤਿਆਰ ਸਨ। ਉਹ ਅਰਦਾਸ ਕਰਨ ਲਈ ਹੱਥ ਜੋੜ ਕੇ ਬੈਠੇ ਸਨ। ਉੱਪਰੋਂ ਧਾਤੂ ਦਾ ਇਕ ਵੱਡਾ ਡੱਬਾ ਰੱਖਿਆ ਗਿਆ, ਜਿਸ ਦੇ ਹੇਠਾਂ ਕੁੱਝ ਲਕੜੀਆਂ ਬਾਲੀਆਂ ਗਈਆਂ। ਉਹ ਗਰਮ ਹੁੰਦਾ ਰਿਹਾ ਅਤੇ ਅੰਦਰ ਭਾਫ ਬਣਦੀ ਰਹੀ। ਅੱਧੇ ਘੰਟੇ ਬਾਅਦ ਲੋਕਾਂ ਨੇ ਦੇਖਿਆ ਕਿ ਬਾਬਾ ਉਸ ਡੱਬੇ ਨੂੰ ਉੱਤੇ ਵੱਲ ਨੂੰ ਧੱਕੇ ਦੇ ਰਹੇ ਸਨ। ਗੜਬੜ ਹੋਣ ਦੇ ਸ਼ੱਕ ਉੱਤੇ ਲੋਕਾਂ ਨੇ ਤੁਰੰਤ ਉਸ ਡੱਬੇ ਨੂੰ ਚੁੱਕਿਆ ਅਤੇ ਬਾਬੇ ਨੂੰ ਬਾਹਰ ਕੱਢਿਆ। ਗਰਮ ਭਾਫ ਨਾਲ ਉਹ ਬੁਰੀ ਤਰ੍ਹਾਂ ਸੜ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਘਟਨਾ ਦੇ ਬਾਰੇ ਵਿਚ ਸਥਾਨਕ ਮੀਡੀਆ ਨੂੰ ਲਿਮ ਦੇ ਸਭ ਤੋਂ ਛੋਟੇ ਬੇਟੇ ਕਾਂਗ ਹੁਆਈ (32) ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 10 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਅਜਿਹਾ ਕਰ ਰਹੇ ਸਨ। ਉਸ ਪ੍ਰਕਿਰਿਆ ਦੌਰਾਨ ਉਨ੍ਹਾਂ ਤੋਂ ਇਲਾਵਾ ਚਾਵਲ, ਮੱਕਾ ਅਤੇ ਸਬਜ਼ੀਆਂ ਵੀ ਅੰਦਰ ਰੱਖੀਆਂ ਗਈਆਂ ਸਨ। ਚੀਨ ਵਿਚ ਜਦੋਂ ਦ ਫੈਡਰੇਸ਼ਨ ਆਫ ਟਾਓਈਸਟ ਐਸੋਸੀਏਸ਼ਨ ਆਫ ਮਲੇਸ਼ੀਆ ਦੇ ਪ੍ਰਧਾਨ ਤਾਨ ਹੋਏ ਚਿਏਊ ਤੋਂ ਜਦੋਂ ਇਸ ਬਾਰੇ ਵਿਚ ਸਥਾਨਕ ਮੀਡੀਆ ਨੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਥਾ ਟਾਓਇਸ ਦਾ ਹਿੱਸਾ ਨਹੀਂ ਹੈ। ਇਹ ਪ੍ਰਥਾ ਘੱਟ ਹੀ ਦੇਖੀ ਜਾਂਦੀ ਹੈ ਅਤੇ ਮੈਂ ਇਸ ਉੱਤੇ ਟਿੱਪਣੀ ਨਹੀਂ ਕਰਾਂਗਾ ਕਿ ਇਸ ਨੂੰ ਕਰਨ ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ।


Related News