ਮਰਕੇਲ ਨੇ ਬ੍ਰੈਗਜ਼ਿਟ ਦੇ ਹੱਲ ਲਈ ਬ੍ਰਿਟੇਨ ਨੂੰ ਦਿੱਤਾ 31 ਅਕਤੂਬਰ ਤੱਕ ਦਾ ਸਮਾਂ

08/23/2019 12:04:59 AM

ਦਿ ਹੇਗ - ਜਰਮਨ ਚਾਂਸਲਰ ਏਜੰਲਾ ਮਰਕੇਲ ਨੇ ਵੀਰਵਾਰ ਨੂੰ ਆਖਿਆ ਕਿ ਬ੍ਰਿਟੇਨ ਨੇੜੇ ਯੂਰਪੀ ਸੰਘ ਤੋਂ ਆਪਣੀ ਨਿਰਧਾਰਤ ਰਵਾਨਗੀ ਵਾਲੇ ਦਿਨ ਤੱਕ ਦਾ ਸਮਾਂ ਹੈ ਤਾਂ ਜੋ ਉਹ ਬ੍ਰੈਗਜ਼ਿਟ ਤੋਂ ਬਿਨਾਂ ਕਿਸੇ ਸੌਦੇ ਤੋਂ ਬਾਹਰ ਨਿਕਲਣ ਕਾਰਨ ਮਚਣ ਵਾਲੀ ਉਥਲ-ਪੁਥਲ ਤੋਂ ਬਚ ਸਕਣ।

ਨਾਲ ਹੀ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬ੍ਰਿਟੇਨ ਲਈ 30 ਦਿਨ ਵਾਲੀ ਸਮਾਂ-ਸੀਮਾ ਤੈਅ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਰਲਿਨ 'ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ ਮੁਲਾਕਾਤ ਦੌਰਾਨ ਮਰਕੇਲ ਨੇ ਆਇਰਿਸ਼ ਸੀਮਾ 'ਬੈਕਸਟਾਪ' ਦੇ ਵਿਵਾਦਤ ਮੁੱਦੇ ਨੂੰ ਹੱਲ ਕਰਨ ਲਈ 30 ਦਿਨ ਦਾ ਨਿਯਮ ਸਾਹਮਣੇ ਰਖਿਆ। ਮਰਕੇਲ ਨੇ ਦਿ ਹੇਗ 'ਚ ਡਚ ਪ੍ਰਧਾਨ ਮੰਤਰੀ ਮਾਰਕ ਰੂਟ ਦੇ ਨਾਲ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਤੁਸੀਂ ਜੋ 2 ਜਾਂ 3 ਸਾਲ 'ਚ ਕਰਨਾ ਚਾਅ ਰਹੇ ਹੋ, ਉਹ ਤੁਸੀਂ 30 ਦਿਨਾਂ 'ਚ ਕਰ ਸਕਦੇ ਹੋ ਜਾਂ ਇੰਝ ਕਹੋ ਕਿ ਤੁਸੀਂ 31 ਅਕਤੂਬਰ ਤੱਕ ਇਸ ਨੂੰ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਇਹ 30 ਦਿਨ ਦੀ ਗੱਲ ਨਹੀਂ ਸੀ ਬਲਕਿ ਇਸ ਤੱਥ ਵੱਲ ਇਸ਼ਾਰਾ ਕਰਦੀ ਹੈ ਕਿ ਤੁਸੀਂ ਇਸ ਨੂੰ ਘੱਟ ਸਮੇਂ 'ਚ ਵੀ ਕਰ ਸਕਦੇ ਹੋ।

Khushdeep Jassi

This news is Content Editor Khushdeep Jassi