ਔਰਤਾਂ ਮੁਕਾਬਲੇ ਜ਼ਿਆਦਾ ਬਿਹਤਰ ਤਰੀਕੇ ਨਾਲ ਝੂਠ ਬੋਲਦੇ ਹਨ ਪੁਰਸ਼

12/25/2019 3:40:49 PM

ਲੰਡਨ- ਵੈਸੇ ਤਾਂ ਹਰ ਗੱਲ ਕਹਿਣ ਦਾ ਆਪਣਾ ਹੀ ਇਕ ਵੱਖਰਾ ਅੰਦਾਜ਼ ਹੁੰਦਾ ਹੈ। ਜਦੋਂ ਇਹਨਾਂ ਗੱਲਾਂ ਦੀ ਚਾਸ਼ਨੀ ਵਿਚ ਝੂਠ ਘੁਲਿਆ ਹੋਵੇ ਤਾਂ ਫੜੇ ਜਾਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਪਰ ਹਾਲ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜਦੋਂ ਝੂਠ ਬੋਲਣ ਦੀ ਗੱਲ ਆਉਂਦੀ ਹੈ ਤਾਂ ਔਰਤਾਂ ਮੁਕਾਬਲੇ ਪੁਰਸ਼ ਬਿਹਤਰ ਤਰੀਕੇ ਨਾਲ ਝੂਠ ਬੋਲਦੇ ਹਨ। ਬ੍ਰਿਟੇਨ ਦੀ ਪੋਰਟਸਮਾਊਥ ਯੂਨੀਵਰਸਿਟੀ ਮੁਤਾਬਕ ਝੂਠ ਬੋਲਣ ਵਿਚ ਮਹਾਰਥੀ ਇਕ ਚੰਗਾ ਬੁਲਾਰਾ ਹੁੰਦਾ ਹੈ ਤੇ ਉਹ ਹੋਰਾਂ ਦੀ ਤੁਲਨਾ ਵਿਚ ਆਪਣੇ ਪਰਿਵਾਰ, ਦੋਸਤਾਂ, ਪਾਰਟਨਰ ਤੇ ਸਹਿਯੋਗੀਆਂ ਨਾਲ ਜ਼ਿਆਦਾ ਝੂਠ ਬੋਲਦਾ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਝੂਠ ਬੋਲਣ ਵਿਚ ਮਾਹਰ ਵਿਅਕਤੀ ਸੰਦੇਸ਼ ਦੀ ਬਜਾਏ ਆਹਮਣੇ-ਸਾਹਮਣੇ ਝੂਠ ਬੋਲਣਾ ਜ਼ਿਆਦਾ ਪਸੰਦ ਕਰਦਾ ਹੈ ਤੇ ਸੋਸ਼ਲ ਮੀਡੀਆ ਇਕ ਅਜਿਹੀ ਥਾਂ ਹੈ, ਜਿਥੇ ਉਹ ਬਹੁਤ ਘੱਟ ਝੂਠ ਬੋਲਦੇ ਹਨ। ਪੋਰਟਸਮਾਊਥ ਤੇ ਨੀਦਰਲੈਂਡ ਦੀ ਯੂਨੀਵਰਸਿਟੀ ਆਫ ਮੈਸਟਿਕਸ ਦੀ ਬ੍ਰਿਯੰਨਾ ਵੈਰੀਜਿਨ ਨੇ ਦੱਸਿਆ ਕਿ ਝੂਠ ਬੋਲਣ ਦੇ ਮਾਮਲੇ ਵਿਚ ਮਾਹਰਤਾ ਤੇ ਮਹਿਲਾ-ਪੁਰਸ਼ਾਂ ਦੇ ਵਿਚਾਲੇ ਇਕ ਮਹੱਤਵਪੂਰਨ ਸਬੰਧ ਹੈ। ਔਰਤਾਂ ਦੀ ਤੁਲਨਾ ਵਿਚ ਪੁਰਸ਼ ਖੁਦ ਨੂੰ ਦੁਗਣਾ ਬਿਹਤਰ ਝੂਠ ਬੋਲਣ ਵਾਲਾ ਮੰਨਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਉਹ ਝੂਠ ਬੋਲਣ ਤੋਂ ਬਾਅਦ ਆਸਾਨੀ ਨਾਲ ਬਚ ਨਿਕਲਦੇ ਹਨ।

ਪਹਿਲਾਂ ਦੇ ਅਧਿਐਨਾਂ ਵਿਚ ਦੱਸਿਆ ਗਿਆ ਸੀ ਕਿ ਜ਼ਿਆਦਾਤਰ ਵਿਅਕਤੀ ਹਰ ਰੋਜ਼ ਇਕ ਤੋਂ ਦੋ ਝੂਠ ਬੋਲਦੇ ਹਨ ਪਰ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ। ਝੂਠ ਬੋਲਣ ਵਾਲਿਆਂ ਦਾ ਇਕ ਛੋਟਾ ਸਮੂਹ ਹੈ। ਪੀ.ਐਲ.ਓ.ਐਸ. ਵਨ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਹੈ ਕਿ ਲੱਗਭਗ ਅੱਧਾ ਝੂਠ ਬੋਲਣ ਵਾਲਿਆਂ ਦੀ ਗਿਣਤੀ ਘੱਟ ਹੈ ਤੇ ਇਹ ਲੋਕ ਆਪਣੇ ਨੇੜਲਿਆਂ ਤੋਂ ਛੁਟਕਾਰਾ ਜਾਂ ਉਹਨਾਂ ਤੋਂ ਮੁਆਫੀ ਦੇ ਲਈ ਝੂਠ ਬੋਲਦੇ ਹਨ।

ਇੰਝ ਕੀਤਾ ਅਧਿਐਨ
ਵੈਰੀਜਿਨ ਨੇ ਇਸ ਅਧਿਐਨ ਦੇ ਲਈ 39 ਸਾਲ ਦੀ ਔਸਤ ਉਮਰ ਵਾਲੇ 194 ਮਹਿਲਾ-ਪੁਰਸ਼ਾਂ ਨਾਲ ਸਵਾਲ ਜਵਾਬ ਕੀਤੇ। ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ, ਜਿਹਨਾਂ ਵਿਚ ਇਹ ਵੀ ਪੁੱਛਿਆ ਗਿਆ ਕਿ ਉਹ ਦੂਜਿਆਂ ਨੂੰ ਧੋਖਾ ਦੇਣ ਦੇ ਮਾਮਲੇ ਵਿਚ ਖੁਦ ਨੂੰ ਕਿੰਨਾ ਬਿਹਤਰ ਮੰਨਦੇ ਹਨ। ਅਧਿਐਨ ਵਿਚ ਪਤਾ ਲੱਗਿਆ ਕਿ ਝੂਠ ਬੋਲਣ ਵਾਲਿਆਂ ਦੀ ਸਭ ਤੋਂ ਅਹਿਮ ਰਣਨੀਤੀ ਹੁੰਦੀ ਹੈ ਕਿ ਉਹ ਅਜਿਹਾ ਝੂਠ ਬੋਲਦੇ ਹਨ, ਜੋ ਸੱਚ ਦੇ ਨੇੜੇ ਹੋਵੇ। ਖੋਜਕਾਰਾਂ ਨੇ ਦੱਸਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਜਿੰਨੀ ਚੰਗੀ ਤਰ੍ਹਾਂ ਬੋਲ ਸਕਦਾ ਹੈ ਉਹ ਉਨਾਂ ਹੀ ਜ਼ਿਆਦਾ ਝੂਠ ਬੋਲਦਾ ਹੈ।

Baljit Singh

This news is Content Editor Baljit Singh