ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਦਾ ਇਟਲੀ ਪੁੱਜਣ ''ਤੇ ਨਿੱਘਾ ਸਵਾਗਤ

02/17/2018 8:17:23 AM

ਮਿਲਾਨ, (ਸਾਬੀ ਚੀਨੀਆ)— ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਆਪਣੀ ਯੂਰਪ ਫੇਰੀ 'ਤੇ ਇਟਲੀ ਦੀ ਰਾਜਧਾਨੀ ਰੋਮ ਪੁੱਜੇ, ਜਿੱਥੇ ਆਪ ਪਾਰਟੀ ਦੇ ਸਮਰਥਕਾਂ ਵੱਲੋ ਉਨ੍ਹਾਂ ਦਾ ਪੂਰੀ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ। ਰੋਮ ਹਵਾਈ ਅੱਡੇ 'ਤੇ ਪੁੱਜਣ ਮੌਕੇ ਪਾਰਟੀ ਦੇ ਪੁਰਾਣੇ ਆਗੂ ਸ. ਬਲਕਾਰ ਸਿੰਘ ਢਿੱਲੋ, ਮਨਜੀਤ ਸਿੰਘ ਰੋਮ, ਸ. ਤਜਵਿੰਦਰ ਸਿੰਘ, ਰਘਵੀਰ ਸਿੰਘ, ਸ. ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਸਤਨਾਮ ਸਿੰਘ, ਗੁਰਮੀਤ ਸਿੰਘ ਢਿੱਲੋ, ਮਲਕੀਤ ਸਿੰਘ ਨੀਟਾ ਮਨਜੀਤ ਸਿੰਘ ਨਾਗਰਾ ਆਦਿ ਵੱਲੋਂ ਪ੍ਰੋ. ਸਾਹਿਬ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ 'ਜੀ ਆਇਆ' ਆਖਿਆ ਗਿਆ । ਦੱਸਣਯੋਗ ਹੈ ਕਿ ਪ੍ਰੋ, ਸਾਧੂ ਸਿੰਘ ਆਪਣੀ ਨਿੱਜੀ ਫੇਰੀ ਦੌਰਾਨ ਇਟਲੀ, ਜਰਮਨ ਅਤੇ ਸਪੇਨ ਦੇ ਪਾਰਟੀ ਵਰਕਰਾਂ ਨੂੰ ਮਿਲਣਗੇ।