ਅੰਟਾਰਕਟਿਕਾ ''ਚ ਗਲੇਸ਼ੀਅਰ ਪਿਘਲਣ ਨਾਲ ਸਮੁੰਦਰੀ ਪੱਧਰ ਵਧਣ ਦਾ ਖਤਰਾ

03/20/2018 1:49:34 PM

ਸਿਡਨੀ— ਅੰਟਾਰਕਟਿਕਾ 'ਚ ਤੈਰ ਰਹੇ ਫਰਾਂਸ ਤੋਂ ਵੀ ਵੱਡੇ ਆਕਾਰ ਦੇ ਗਲੇਸ਼ੀਅਰ ਦੇ ਜਲਦੀ ਪਿਘਲਣ ਦਾ ਖਤਰਾ ਮੰਡਰਾਉਣ ਲੱਗਾ ਹੈ ਅਤੇ ਇਸ ਨਾਲ ਸਮੁੰਦਰੀ ਪੱਧਰ 'ਚ ਭਾਰੀ ਵਾਧਾ ਹੋ ਸਕਦਾ ਹੈ। ਵਿਗਿਆਨੀਆਂ ਨੇ ਅੱਜ ਕਿਹਾ ਕਿ ਟਾਟੇਨ ਗਲੇਸ਼ੀਅਰ ਅੰਟਾਰਕਟਿਕਾ 'ਚ ਸਭ ਤੋਂ ਤੇਜ਼ ਤੈਰਨ ਵਾਲਾ ਗਲੇਸ਼ੀਅਰ ਹੈ। ਵਿਗਿਆਨੀ ਉਸ 'ਤੇ ਨਜ਼ਰ ਰੱਖ ਰਹੇ ਹਨ ਕਿ ਉਹ ਕਿਵੇਂ ਪਿਘਲਦਾ ਹੈ। ਪਹਿਲਾਂ ਖੋਜੀਆਂ ਨੇ ਜਿੰਨਾ ਸੋਚਿਆ ਸੀ ਉਸ ਤੋਂ ਕਿਤੇ ਜ਼ਿਆਦਾ ਵੱਡੇ ਆਕਾਰ ਦਾ ਗਲੇਸ਼ੀਅਰ ਇੱਥੇ ਤੈਰਦਾ ਮਿਲਿਆ ਹੈ। 
ਇਹ ਅਧਿਐਨ ਬਹੁਤ ਮਹੱਤਵਪੂਰਣ ਹੈ ਕਿਉਂਕਿ ਹਾਲ ਦੇ ਅਧਿਐਨ 'ਚ ਪਤਾ ਲੱਗਾ ਹੈ ਕਿ ਟਾਟੇਨ ਗਲੇਸ਼ੀਅਰ ਦਾ ਕੁੱਝ ਹਿੱਸਾ ਗਰਮੀ ਤੋਂ ਪਹਿਲਾਂ ਹੀ ਪਿਘਲ ਰਿਹਾ ਹੈ। ਸੈਂਟਰਲ ਵਾਸ਼ਿੰਗਟਨ ਯੂਨੀਵਰਸਿਟੀ ਦੇ ਪਾਲ ਬਿਨਬੇਰੀ ਨੇ ਕਿਹਾ,''ਇਸ ਦਾ ਮਤਲਬ ਇਹ ਵੀ ਹੈ ਕਿ ਟਾਟੇਨ ਭਵਿੱਖ 'ਚ ਜਲਵਾਯੂ 'ਚ ਹੋਣ ਵਾਲੇ ਬਦਲਾਵਾਂ ਦੇ ਲਿਹਾਜ ਕਾਰਨ ਵਧੇਰੇ ਸੰਵੇਦਨਸ਼ੀਲ ਹੈ।'' ਗਲੇਸ਼ੀਅਰ ਬਰਫ ਦੇ ਵੱਡੇ ਹਿੱਸੇ ਹੁੰਦੇ ਹਨ ਜੋ ਕਈ ਸਦੀਆਂ 'ਤੋਂ ਹੌਲੀ-ਹੌਲੀ ਘਾਟੀਆਂ, ਪਰਬਤਾਂ ਅਤੇ ਹੇਠਲੇ ਇਲਾਕੇ ਵੱਲ ਵਧਦੇ ਹਨ। ਉਨ੍ਹਾਂ 'ਚ ਪ੍ਰਿਥਵੀ ਦੇ ਤਾਜਾ ਪਾਣੀ ਦੀ ਵੱਡੀ ਮਾਤਰਾ ਹੁੰਦੀ ਹੈ ਅਤੇ ਜਦ ਉਹ ਪਿਘਲਦੇ ਹਨ ਤਾਂ ਸਮੁੰਦਰੀ ਪੱਧਰ ਵਧਾਉਣ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਨਾਸਾ ਮੁਤਾਬਕ ਸਾਲ 2002 ਤੋਂ 2016 ਦੌਰਾਨ ਅੰਟਾਰਕਟਿਕਾ 'ਚ ਪ੍ਰਤੀ ਸਾਲ 125 ਗੀਗਾਟਨ ਬਰਫ ਪਿਘਲੀ ਜਿਸ ਨਾਲ ਦੁਨੀਆਭਰ 'ਚ ਸਮੁੰਦਰ ਦਾ ਪੱਧਰ ਸਲਾਨਾ 0.35 ਮਿਲੀਮੀਟਰ ਵਧ ਗਿਆ।