ਮੈਲਬੌਰਨ ''ਚ ਮੈਨਚੇਸਟਰ ਪੀੜਤਾਂ ਲਈ ਕੀਤੀ ਗਈ ਪ੍ਰਾਰਥਨਾ, ਲੋਕਾਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ

05/29/2017 6:21:58 PM


ਮੈਲਬੌਰਨ— ਮੈਲਬੌਰਨ 'ਚ ਬ੍ਰਿਟੇਨ ਦੇ ਮੈਨਚੇਸਟਰ 'ਚ ਹੋਏ ਬੰਬ ਧਮਾਕੇ ਦੇ ਪੀੜਤਾਂ ਨੂੰ ਯਾਦ ਕੀਤਾ ਗਿਆ ਅਤੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਮੈਲਬੌਰਨ ਦੇ ਐਂਗਲੀਕਨ ਚਰਚ 'ਚ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਚਰਚ 'ਚ ਲੋਕਾਂ ਨੇ ਪੀੜਤਾਂ ਲਈ ਪ੍ਰਾਰਥਨਾਵਾਂ ਕੀਤੀਆਂ। ਮੈਨਚੇਸਟਰ 'ਚ ਹੋਏ ਆਤਮਘਾਤੀ ਬੰਬ ਧਮਾਕੇ ਨੇ ਮੈਲਬੌਰਨ 'ਚ ਬੀਤੀ ਜਨਵਰੀ ਮਹੀਨੇ ਬੁਰਕੇ ਸਟਰੀਰਟ ਅਤੇ ਮਿਸਰ ਦੀ ਕਾਪਟਿਕ ਈਸਾਈਆਂ 'ਤੇ ਹੋਏ ਹਮਲਿਆਂ ਨੂੰ ਮੁੜ ਤਾਜ਼ਾ ਕਰ ਦਿੱਤਾ।  
ਇੱਥੇ ਦੱਸ ਦੇਈਏ ਕਿ ਬੀਤੇ ਸੋਮਵਾਰ ਦੀ ਰਾਤ ਨੂੰ ਮੈਨਚੇਸਟਰ ਅਰੇਨਾ 'ਚ ਬੰਬ ਧਮਾਕਾ ਹੋਇਆ ਸੀ, ਜਿਸ 'ਚ 22 ਲੋਕਾਂ ਦੀ ਮੌਤ ਹੋ ਗਈ ਸੀ। ਇਹ ਬੰਬ ਧਮਾਕਾ ਅਮਰੀਕੀ ਪੋਪ ਸਿੰਗਰ ਅਰਿਆਨਾ ਗ੍ਰਾਂਡੇ ਦੇ ਪ੍ਰੋਗਰਾਮ ਤੋਂ ਬਾਅਦ ਹੋਇਆ ਸੀ, ਜਿਸ ਕਾਰਨ 22 ਲੋਕਾਂ ਦੀ ਮੌਤ ਹੋ ਗਈ ਅਤੇ 116 ਤੋਂ ਵਧ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਆਸਟਰੇਲੀਆ ਸਮੇਤ ਹੋਰ ਦੇਸ਼ਾਂ ਨੇ ਦੁੱਖ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਸ ਨੂੰ ਸਭ ਤੋਂ ਭਿਆਨਕ ਹਮਲਾ ਕਰਾਰ ਦਿੱਤਾ ਸੀ। ਇਸ ਹਮਲੇ 'ਚ ਜ਼ਖਮੀ ਦੀ ਛੇਤੀ ਠੀਕ ਹੋਣ ਦੀ ਵੀ ਪ੍ਰਾਰਥਨਾ ਕੀਤੀ ਗਈ।