ਮੈਲਬੌਰਨ 'ਚ ਚੋਰਾਂ ਨੇ ਸਿਰਫ ਇਕ ਮਿੰਟ 'ਚ ਲੁੱਟਿਆ ਸਿਗਰਟ ਸਟੋਰ

Monday, Mar 26, 2018 - 03:22 PM (IST)

ਮੈਲਬੌਰਨ— ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਪੁਲਸ ਦਾ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ ਰਹਿ ਗਿਆ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸਿਗਰਟ ਸਟੋਰ 'ਤੇ ਦੋ ਨਕਾਬਪੋਸ਼ ਚੋਰਾਂ ਨੇ ਧਾਵਾ ਬੋਲਿਆ। ਸਟੋਰ 'ਚ ਲੁੱਟ-ਖੋਹ ਕਰਨ ਆਏ ਨਕਾਬਪੋਸ਼ ਚੋਰਾਂ ਨੇ ਸਟੋਰ 'ਚ ਦਾਖਲ ਹੋਣ ਲਈ ਹਥਿਆਰ ਵਰਤੇ।

PunjabKesari

ਲੁੱਟ-ਖੋਹ ਦੀ ਇਹ ਵਾਰਦਾਤ ਦੱਖਣੀ-ਪੂਰਬੀ ਮੈਲਬੌਰਨ ਦੇ ਮਾਊਂਟ ਮਾਰਥ 'ਚ ਵਾਪਰੀ। ਸਾਰੀ ਘਟਨਾ ਸਟੋਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। 

PunjabKesari
ਵੀਡੀਓ 'ਚ ਚੋਰ ਸਟੋਰ ਅੰਦਰ ਦਾਖਲ ਹੋਣ ਲਈ ਗਲਾਸ ਡੋਰ ਨੂੰ ਕਟਰ ਨਾਲ ਕੱਟਦੇ ਅਤੇ ਹਥੌੜੇ ਤੋੜਦੇ ਹੋਏ ਨਜ਼ਰ ਆ ਰਹੇ ਹਨ। ਸਿਰਫ ਇਕ ਮਿੰਟ ਦੇ ਅੰਦਰ ਹੀ ਚੋਰ ਦਰਵਾਜ਼ੇ ਨੂੰ ਤੋੜ ਕੇ ਸਟੋਰ ਅੰਦਰ ਦਾਖਲ ਹੋਏ ਅਤੇ ਬਹੁਤ ਹੀ ਤੇਜ਼ੀ ਨਾਲ ਇਕ ਟਰਾਲੀ 'ਚ ਉਹ ਵੱਡੀ ਗਿਣਤੀ 'ਚ ਮਹਿੰਗੀਆਂ ਸਿਗਰਟਾਂ ਦੇ ਪੈਕਟ ਲੁੱਟ ਕੇ ਲੈ ਗਏ। ਇਸ ਹਿੰਸਕ ਲੁੱਟ-ਖੋਹ ਤੋਂ ਸਟਾਫ ਮੈਂਬਰ ਡਰੇ ਹੋਏ ਹਨ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


Related News