ਮੈਲਬੌਰਨ ''ਚ ਤੜਕਸਾਰ ਚੋਰਾਂ ਨੇ ਲੁੱਟਿਆ ਗਹਿਣਿਆਂ ਦਾ ਸਟੋਰ

01/03/2018 4:30:38 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 3 ਨਕਾਬਪੋਸ਼ ਚੋਰਾਂ ਨੇ ਗਹਿਣਿਆਂ ਦੇ ਸਟੋਰ 'ਤੇ ਧਾਵਾ ਬੋਲਿਆ। ਚੋਰ ਤਕਰੀਬਨ 30,000 ਡਾਲਰ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਲੁੱਟ-ਖੋਹ ਦੀ ਇਹ ਵਾਰਦਾਤ ਮੰਗਲਵਾਰ ਤੜਕਸਾਰ 3.45 ਵਜੇ ਬੂੰਦੋਰਾ ਵਿਖੇ ਯੂਨੀ ਹਿੱਲ ਫੈਕਟਰੀ ਆਊਟਲੇਟ 'ਚ ਵਾਪਰੀ। ਇਹ ਸਾਰੀ ਵਾਰਦਾਤ ਗਹਿਣਿਆਂ ਦੇ ਸਟੋਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਨਕਾਬਪੋਸ਼ ਚੋਰ ਸਫੈਦ ਰੰਗ ਦੀ ਕਾਰ 'ਚ ਸਵਾਰ ਹੋ ਕੇ ਸਟੋਰ ਅੰਦਰ ਦਾਖਲ ਹੋਏ। ਚੋਰੀ ਕਰਨ ਆਏ ਚੋਰ ਤਕਰੀਬਨ 4 ਮਿੰਟ ਸੋਚਦੇ ਰਹੇ ਕਿ ਉਹ ਕਿ ਚੋਰੀ ਕਰ ਸਕਦੇ ਹਨ। ਇਕ ਨਕਾਬਪੋਸ਼ ਚੋਰ ਨੇ ਹਥੌੜੇ ਨਾਲ ਕੈਬਿਨ ਦੀ ਭੰਨ-ਤੋੜ ਕੀਤੀ ਅਤੇ ਗਹਿਣੇ ਲੈ ਕੇ ਰਫੂ-ਚੱਕਰ ਹੋ ਗਏ।
ਓਧਰ ਪੁਲਸ ਦਾ ਕਹਿਣਾ ਹੈ ਕਿ ਚੋਰਾਂ ਵਲੋਂ ਪਹਿਲਾਂ ਤੋਂ ਹੀ ਸਾਫ ਸੀ ਕਿ ਇਸ ਸਟੋਰ ਨੂੰ ਨਿਸ਼ਾਨਾ ਬਣਾਇਆ ਜਾਵੇ। ਇਹ ਸਟੋਰ ਦੋ ਸਾਲ ਪਹਿਲਾਂ ਖੁੱਲ੍ਹਿਆ ਸੀ। ਸਟੋਰ ਦੇ ਮਾਲਕ ਨੇ ਕਿਹਾ ਕਿ ਉਸ ਦੇ ਸਟੋਰ 'ਚ ਇੰਨੀ ਵੱਡੀ ਚੋਰੀ ਹੋ ਗਈ ਅਤੇ ਹੁਣ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿਚ ਹੈ, ਕਿਉਂਚਿ ਚੋਰ ਫਿਰ ਆ ਸਕਦੇ ਹਨ। ਮਾਲਕ ਨੇ ਕਿਹਾ ਕਿ ਮੈਂ ਹੈਰਾਨ ਅਤੇ ਪਰੇਸ਼ਾਨ ਹਾਂ। ਨਕਾਬਪੋਸ਼ ਚੋਰ 30,000 ਡਾਲਰ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋਇਆ, ਕਿਉਂਕਿ ਚੋਰਾਂ ਨੇ ਸਟੋਰ ਦੇ ਤਿੰਨਾਂ ਦਰਵਾਜ਼ਿਆਂ ਨੂੰ ਤੋੜ ਦਿੱਤਾ। ਇਹ ਚੋਰੀ ਹੋਰਾਂ ਜਿਊਲਰੀ ਸਟੋਰ ਦੇ ਮਾਲਕਾਂ ਲਈ ਚਿਤਾਵਨੀ ਹੈ। ਇਸ ਵਾਰਦਾਤ ਦੇ ਸੰਬੰਧ 'ਚ ਪੁਲਸ ਜਾਂਚ ਕਰ ਰਹੀ ਹੈ।