ਮੈਲਬੌਰਨ ''ਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਇਕ ਹਫਤੇ ਤੱਕ 31 ਡਿਗਰੀ ਬਣਿਆ ਰਹੇਗਾ ਤਾਪਮਾਨ

11/23/2017 2:56:12 PM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਮੈਲਬੌਰਨ 'ਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ। ਮੌਸਮ ਵਿਭਾਗ ਮੁਤਾਬਕ ਤਕਰੀਬਨ ਇਕ ਹਫਤੇ ਤੱਕ ਇੱਥੇ ਤਾਪਮਾਨ 31 ਡਿਗਰੀ ਬਣਿਆ ਰਹੇਗਾ। ਮੈਲਬੌਰਨ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ 11.00 ਵਜੇ ਤਾਪਮਾਨ 31 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਨਵੰਬਰ ਮਹੀਨਾ ਚੱਲ ਰਿਹਾ ਹੈ, ਇੱਥੇ ਇੰਨੀ ਭਿਆਨਕ ਗਰਮੀ ਪੈ ਰਹੀ ਹੈ।
ਮੈਲਬੌਰਨ 'ਚ ਵਧੇ ਹੋਏ ਤਾਪਮਾਨ ਨੇ 155 ਸਾਲ ਦਾ ਰਿਕਾਰਡ ਤੋੜਿਆ ਹੈ। ਅਗਲੇ 8 ਦਿਨਾਂ ਤੱਕ ਤਾਪਮਾਨ ਇੰਝ ਹੀ ਬਣਿਆ ਰਹਿ ਸਕਦਾ ਹੈ, ਕਿਉਂਕਿ ਸ਼ਨੀਵਾਰ ਨੂੰ ਤਾਪਮਾਨ 28 ਡਿਗਰੀ ਹੋਣ ਦਾ ਅਨੁਮਾਨ ਹੈ। ਕੱਲ ਭਾਵ ਵੀਰਵਾਰ ਦੀ ਦੁਪਹਿਰ ਨੂੰ ਤਾਪਮਾਨ 32 ਡਿਗਰੀ ਰਿਹਾ। ਸਿਡਨੀ ਅਤੇ ਬ੍ਰਿਸਬੇਨ ਥੋੜ੍ਹਾ ਠੰਢਾ ਰਿਹਾ, ਜਿੱਥੇ ਅੱਜ ਘੱਟ ਤੋਂ ਘੱਟ ਤਾਪਮਾਨ 24 ਅਤੇ 26 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ 'ਚ ਪੈ ਰਹੀ ਗਰਮੀ ਕਾਰਨ ਮੌਸਮ 'ਚ ਕਾਫੀ ਵੱਡਾ ਬਦਲਾਅ ਆਇਆ ਹੈ।