ਮੈਲਬੌਰਨ : ਇਕ ਫੈਕਟਰੀ 'ਚ ਮਿਲੇ ਮਨੁੱਖੀ ਅਵਸ਼ੇਸ਼, ਜਾਂਚ ਜਾਰੀ

07/13/2018 3:21:39 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਸ਼ੁੱਕਰਵਾਰ ਨੂੰ ਇਕ ਸਟੋਰੇਜ ਯੂਨਿਟ ਵਿਚ ਸ਼ੱਕੀ ਮਨੁੱਖੀ ਅਵਸ਼ੇਸ਼ ਹੋਣ ਦਾ ਖੁਲਾਸਾ ਹੋਣ ਮਗਰੋਂ ਪੁਲਸ ਅਧਿਕਾਰੀਆਂ ਨੂੰ ਬੁਲਾਇਆ ਗਿਆ। ਅਧਿਕਾਰੀਆਂ ਨੂੰ ਸਵੇਰੇ 11 ਵਜੇ ਮਿਲਗੇਟ ਸਟ੍ਰੀਟ ਸਥਿਤ ਓਕਲੇਗ ਦੱਖਣੀ ਫੈਕਟਰੀ ਵਿਚ ਬੁਲਾਇਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਯੂਨਿਟ ਦੇ ਇਕ ਵਰਕਰ ਨੇ ਇਨ੍ਹਾਂ ਅਵਸ਼ੇਸ਼ਾਂ ਨੂੰ ਦੇਖਿਆ ਸੀ।

ਅਸਲ ਵਿਚ ਇਹ ਵਰਕਰ ਫੈਕਟਰੀ ਅੰਦਰ ਸਾਫ-ਸਫਾਈ ਦਾ ਕੰਮ ਕਰ ਰਹੇ ਸਨ। ਇਸੇ ਦੌਰਾਨ ਇਕ ਵਰਕਰ ਨੇ ਇਨ੍ਹਾਂ ਸ਼ੱਕੀ ਮਨੁੱਖੀ ਅਵਸ਼ੇਸ਼ਾਂ ਨੂੰ ਦੇਖਿਆ ਸੀ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਫੈਕਟਰੀ ਵਿਚ ਪਹੁੰਚ ਗਏ। ਮੌਕੇ 'ਤੇ ਫੌਰੈਂਸਿਕ ਪੁਲਸ ਦੇ ਜਾਸੂਸ ਅਤੇ ਅਪਰਾਧ ਖੋਜੀ ਦਸਤਾ ਵੀ ਪਹੁੰਚ ਗਿਆ।