ਮੈਲਬੌਰਨ ''ਚ ਨੌਜਵਾਨਾਂ ਵਿਚਾਲੇ ਹੋਇਆ ਝਗੜਾ, 2 ਜ਼ਖਮੀ

03/31/2018 10:53:57 AM

ਮੈਲਬੌਰਨ— ਸ਼ੁੱਕਰਵਾਰ ਦੀ ਰਾਤ ਨੂੰ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਝਗੜੇ ਤੋਂ ਬਾਅਦ 2 ਨੌਜਵਾਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਕਿੰਗ ਸਟਰੀਟ ਵਿਖੇ 5 ਲੋਕਾਂ ਵਿਚਕਾਰ ਹੋਏ ਇਸ ਝਗੜੇ ਤੋਂ ਬਾਅਦ 20 ਸਾਲ ਦੇ ਇਕ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਥੇ ਹੀ ਇਕ ਹੋਰ 18 ਸਾਲ ਦੀ ਉਮਰ ਦੇ ਨੌਜਵਾਨ ਨੂੰ ਥੋੜ੍ਹੀਆਂ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਪਸਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਪੁਲਸ ਨੇ ਇਸ ਮਾਮਲੇ ਵਿਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 1 ਨੂੰ ਬਿਨਾਂ ਦੋਸ਼ ਲਗਾਏ ਛੱਡ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਮੁੰਡਿਆਂ ਦੀ ਉਮਰ 18 ਸਾਲ ਦੇ ਦਰਮਿਆਨ ਹੈ। ਉਥੇ ਹੀ ਇਕ ਹੋਰ 21 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ 'ਤੇ ਲੜਾਈ ਨੂੰ ਵਧਾਉਣ ਦੇ ਦੋਸ਼ ਲਗਾਏ ਹਨ। ਹੁਣ ਉਨ੍ਹਾਂ ਨੂੰ 26 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਜਾਏਗਾ ਅਤੇ ਉਦੋਂ ਤੱਕ ਉਹ ਪੁਲਸ ਹਿਰਾਸਤ ਵਿਚ ਹੀ ਰਹਿਣਗੇ। ਜ਼ਖਮੀ ਹੋਏ ਨੌਜਵਾਨ ਅਜੇ ਵੀ ਹਸਪਤਾਲ ਵਿਚ ਹੀ ਹਨ। ਪੁਲਸ ਉਨ੍ਹਾਂ ਦੇ ਬਿਆਨ ਲੈਣ ਲਈ ਉਨ੍ਹਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹੈ।