ਮੈਲਬੌਰਨ ਦੇ ਕੈਸੀਨੋ ''ਚ ਸਕਿਓਰਿਟੀ ਗਾਰਡ ਨੇ ਬੰਬ ਦੀ ਅਫਵਾਹ ਨਾਲ ਡਰਾਏ ਕਰਮਚਾਰੀ

03/01/2018 12:12:27 PM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਕਰਾਊਨ ਕੈਸੀਨੋ 'ਚ ਨੌਕਰੀ 'ਤੇ ਰੱਖੇ ਸਕਿਓਰਿਟੀ ਗਾਰਡ ਨੇ ਕੈਸੀਨੋ ਦੇ ਕਰਮਚਾਰੀਆਂ ਨੂੰ ਡਰਾ ਦਿੱਤਾ ਕਿ ਉਸ ਕੋਲ ਬੰਬ ਹੈ ਅਤੇ ਉਹ ਸਾਰਿਆਂ ਨੂੰ ਮਾਰ ਦੇਵੇਗਾ। ਇਹ ਘਟਨਾ ਬੁੱਧਵਾਰ ਸ਼ਾਮ ਦੀ ਹੈ। ਇਸ ਧਮਕੀ ਮਗਰੋਂ ਕੈਸੀਨੋ ਨੂੰ ਖਾਲੀ ਕਰਵਾਇਆ ਗਿਆ। ਪੁਲਸ ਵਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਧਮਕੀ ਦੇਣ ਦਾ ਦੋਸ਼ੀ ਮੰਨਿਆ ਗਿਆ ਹੈ। ਇਹ ਵੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪਾਕਿਸਤਾਨੀ ਅੱਤਵਾਦੀ ਹੈ। 
55 ਸਾਲਾ ਮਲੇਸ਼ੀਆਈ ਨਾਗਰਿਕ ਨਦੀਮ ਇਸਮਾਈਲ ਨੂੰ ਅੱਜ ਮੈਲਬੌਰਨ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਪੁਲਸ ਨੇ ਉਸ 'ਤੇ ਮਾਰਨ ਦੀ ਧਮਕੀ ਦੇਣ, ਝੂਠੀ ਅਫਵਾਹ ਫੈਲਾਉਣ ਦਾ ਦੋਸ਼ ਲਾਇਆ ਹੈ। ਸੀਨੀਅਰ ਪੁਲਸ ਕਾਂਸਟੇਬਲ ਨੇ ਦੱਸਿਆ ਕਿ ਇਸਮਾਈਲ 5 ਫਰਵਰੀ ਨੂੰ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ ਅਤੇ ਕਰਾਊਨ ਕੈਸੀਨੋ 'ਚ ਸਕਿਓਰਿਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ। ਉਹ ਇਕ ਪਾਕਿਸਤਾਨੀ ਅੱਤਵਾਦੀ ਸੀ, ਜਿਸ ਨੇ ਕੈਸੀਨੋ ਦੇ ਕਰਮਚਾਰੀਆਂ ਨੂੰ ਡਰਾ-ਧਮਾਕਾ ਦਿੱਤਾ ਕਿ ਉਹ ਉਨ੍ਹਾਂ ਨੂੰ ਮਾਰ ਦੇਵੇਗਾ, ਜਿਸ ਕਾਰਨ ਕੈਸੀਨੋ ਨੂੰ ਪੁਲਸ ਨੂੰ ਸੂਚਨਾ ਦੇਣ ਤੋਂ ਪਹਿਲਾਂ ਖਾਲੀ ਕਰਵਾਇਆ ਗਿਆ। 


ਇਸ ਧਮਕੀ ਤੋਂ ਬਾਅਦ ਅਧਿਕਾਰੀਆਂ ਨੇ ਬੰਬ ਰੋਕੂ ਦਸਤੇ ਨੂੰ ਬੁਲਾਇਆ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਨਾਲ ਮਿਲ ਕੇ ਬੈਗ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਸਮਝਿਆ ਸੀ ਕਿ ਬੈਗ 'ਚ ਜ਼ਰੂਰ ਕੁਝ ਹੈ ਪਰ ਉਨ੍ਹਾਂ ਨੂੰ ਜਾਂਚ ਮਗਰੋਂ ਬੈਗ 'ਚੋਂ ਸਿਰਫ ਤੰਬਾਕੂ ਮਿਲਿਆ। ਕੋਰਟ 'ਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਇਸਮਾਈਲ ਹਰ ਰੋਜ਼ ਸ਼ਰਾਬ ਪੀਂਦਾ ਹੈ ਅਤੇ ਸਟੇਸ਼ਨ 'ਤੇ ਸੌਂਦਾ ਹੈ। ਕੈਸੀਨੋ ਨੂੰ ਖਾਲੀ ਕਰਨ ਲਈ ਆਟੋਮੇਟਡ ਟੈਕਸਟ ਮੈਸਜ ਸਟਾਫ ਦੇ ਕਰਮਚਾਰੀਆਂ ਭੇਜੇ ਗਏ ਸਨ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਚੈਕਿੰਗ ਸ਼ੁਰੂ ਕੀਤੀ ਅਤੇ ਇਸਮਾਈਲ ਦਾ ਬੈਗ ਵੀ ਚੈਕ ਕੀਤਾ ਗਿਆ ਪਰ ਵਿਚੋਂ ਸਿਰਫ ਤੰਬਾਕੂ ਹੀ ਨਿਕਲਿਆ। ਇਸਮਾਈਲ ਨੂੰ ਪੁਲਸ ਹਿਰਾਸਤ 'ਚ ਰੱਖਿਆ ਜਾਵੇਗਾ ਅਤੇ 14 ਮਾਰਚ ਨੂੰ ਉਸ ਨੂੰ ਮੁੜ ਕੋਰਟ 'ਚ ਪੇਸ਼ ਕੀਤਾ ਜਾਵੇਗਾ।