ਮੈਲਬੌਰਨ ਹਮਲੇ ਦੇ ਬਾਅਦ ISIS ਸਮੂਹਾਂ ਨੇ ਹੋਰ ਹਮਲੇ ਕਰਨ ਦੀ ਦਿੱਤੀ ਚਿਤਾਵਨੀ

11/15/2018 10:05:03 AM

ਸਿਡਨੀ (ਭਾਸ਼ਾ)— ਇਸਲਾਮਿਕ ਸਟੇਟ ਦੇ ਸਹਿਯੋਗੀ ਸਮੂਹਾਂ ਨੇ ਬੀਤੇ ਹਫਤੇ ਹੋਏ ਮੈਲਬੌਰਨ ਹਮਲੇ ਦੀਆਂ ਤਸਵੀਰਾਂ ਆਨਲਾਈਨ ਜਾਰੀ ਕਰਦਿਆਂ ਆਸਟ੍ਰੇਲੀਆ ਅਤੇ ਹੋਰ ਪੱਛਮੀ ਦੇਸ਼ਾਂ ਵਿਚ ਹਮਲੇ ਕਰਨ ਦੀ ਚਿਤਾਵਨੀ ਦਿੱਤੀ। ਇਨ੍ਹਾਂ ਵਿਚ ਇਕ ਪੋਸਟਰ 'ਤੇ ਲਿਖਿਆ ਹੈ,''ਆਸਟ੍ਰੇਲੀਆ ਇਹ ਨਾ ਸੋਚੋ ਕਿ ਤੁਸੀਂ ਸਾਡੇ ਹਮਲਿਆਂ ਤੋਂ ਦੂਰ ਹੋ।'' ਜਿਹਾਦੀਆਂ ਦੀਆਂ ਧਮਕੀਆਂ 'ਤੇ ਨਿਗਰਾਨੀ ਕਰਨ ਵਾਲੇ ਖੁਫੀਆ ਸਮੂਹ 'ਐੱਸ.ਆਈ.ਟੀ.ਆਈ.' ਨੇ ਕਿਹਾ ਕਿ 'ਸੁੰਨੀ ਸ਼ੀਲਡ ਮੀਡੀਆ ਫਾਊਂਡੇਸ਼ਨ' ਨੇ ਬੁੱਧਵਾਰ ਨੂੰ ਇਹ ਪੋਸਟਰ ਜਾਰੀ ਕੀਤੇ ਹਨ। 

ਇਹ ਸੰਗਠਨ ਇਸਲਾਮਿਕ ਸਟੇਟ ਨਾਲ ਜੁੜਿਆ ਹੋਇਆ ਹੈ। ਇਕ ਹੋਰ ਪੋਸਟਰ ਵਿਚ ਮੈਲਬੌਰਨ ਦਾ ਹਮਲਾਵਰ ਹਸਨ ਖਾਲਿਦ ਸ਼ੀਰੇ ਅਲੀ ਪੁਲਸ ਕਰਚਮਾਰੀ ਨੂੰ ਚਾਕੂ ਮਾਰਦਾ ਨਜ਼ਰ ਆ ਰਿਹਾ ਹੈ। ਪੋਸਟਰ 'ਤੇ ਲਿਖਿਆ ਹੈ,''ਅੱਜ ਮੈਲਬੌਰਨ ਕੱਲ ਕਿਹੜਾ ਸ਼ਹਿਰ?'' ਮੈਲਬੌਰਨ ਵਿਚ ਅਲੀ ਨੇ ਇਕ ਵਿਅਕਤੀ ਦੀ ਤੇਜ਼ ਹਥਿਆਰ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਦੋ ਹਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਪੁਲਸ ਨੇ ਬਾਅਦ ਵਿਚ ਗੋਲੀ ਮਾਰ ਕੇ ਉਸ ਨੂੰ ਢੇਰ ਕਰ ਦਿੱਤਾ ਸੀ।

Vandana

This news is Content Editor Vandana