ਵਿਆਹ ਤੋਂ ਪਹਿਲਾਂ ਮੈਡਮ ਤੁਸ਼ਾਦ ਮਿਊਜ਼ੀਅਮ ''ਚ ਲੱਗੀ ਮੇਗਨ ਦੀ ਮੋਮ ਦੀ ਮੂਰਤ

05/09/2018 7:14:37 PM

ਲੰਡਨ— ਲੰਡਨ ਦੇ ਇਤਿਹਾਸਿਕ ਮੈਡਮ ਤੁਸ਼ਾਮ ਮਿਊਜ਼ੀਅਮ ਨੇ 19 ਮਈ ਨੂੰ ਹੋਣ ਜਾ ਰਹੇ ਮੇਗਨ ਮਾਰਕੇਲ ਦੇ ਵਿਆਹ ਤੋਂ ਪਹਿਲਾਂ ਬੁੱਧਵਾਰ ਨੂੰ ਮੋਮ ਦੀ ਉਨ੍ਹਾਂ ਦੀ ਮੂਰਤ ਆਪਣੇ ਮਿਊਜ਼ੀਅਮ 'ਚ ਲਗਾ ਦਿੱਤੀ ਹੈ। ਵੇਸੇ ਵਿੰਡਸਰ ਕੈਸਲ ਦੇ ਸੈਂਟ ਜਾਰਜ ਚੈਪਲ 'ਚ 19 ਮਈ ਨੂੰ ਸ਼ਾਹੀ ਵਿਆਹ 'ਚ ਜਦੋਂ ਇਹ ਅਮਰੀਕੀ ਅਭਿਨੇਤਰੀ ਰਾਜਮਹਲ 'ਚ ਕਦਮ ਰੱਖੇਗੀ, ਉਸ ਤੋਂ ਬਾਅਦ ਹੀ ਮਿਊਜ਼ੀਅਮ 'ਚ ਸ਼ਾਹੀ ਪਰਿਵਾਰ ਦੇ ਨਾਲ ਉਨ੍ਹਾਂ ਦੀ ਮੂਰਤ ਆਮ ਲੋਕ ਦੇਖ ਸਕਣਗੇ।
ਮੈਡਮ ਤੁਸ਼ਾਦ ਲੰਡਨ ਦੇ ਪ੍ਰਬੰਧਕ ਐਡਵਰਡ ਕੂਲਰ ਨੇ ਕਿਹਾ ਕਿ ਸ਼ਾਹੀ ਪਰਿਵਾਰ ਦੇ ਵਿਆਹ ਤੋਂ ਪਹਿਲਾਂ ਰੋਮਾਂਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਤੇ ਸਾਡੇ ਕੋਲ ਇਸ ਨੂੰ ਲੈ ਕੇ ਕਈ ਸਵਾਲ ਆ ਰਹੇ ਹਨ ਕਿ ਲੋਕ 'ਦ ਰਾਇਲ ਲਾਈਕੇਨਨੇਸ' ਨਾਲ ਮਿਲ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਗਨ ਤੇ ਹੈਰੀ ਦੇ ਪ੍ਰਤੀ ਲੋਕਾਂ ਦਾ ਬਹੁਤ ਪਿਆਰ ਹੈ ਤੇ ਅਸੀਂ ਲੋਕਾਂ ਨੂੰ ਇਥੇ ਮੈਡਮ ਤੁਸ਼ਾਦ ਲੰਡਨ 'ਚ ਉਨ੍ਹਾਂ ਦੇ ਵਿਆਹ ਸਮਾਗਮ ਨਾਲ ਜੁੜਨ ਦਾ ਮੌਕਾ ਦੇ ਰਹੇ ਹਾਂ। ਮੇਗਨ ਦੀ ਮੋਮ ਦੀ ਮੂਰਤ ਨੇ ਹਰੇ ਰੰਗ ਦੀ ਪੋਸ਼ਾਕ ਤੇ ਸਗਾਈ ਵਾਲੀ ਅੰਗੂਠੀ ਪਾਈ ਹੋਈ ਹੈ। ਇਸ ਅੰਗੂਠੀ ਦਾ ਡਿਜ਼ਾਇਨ ਉਨ੍ਹਾਂ ਦੇ ਮੰਗੇਤਰ ਨੇ ਡਿਜ਼ਾਇਨ ਕੀਤਾ ਹੈ।