ਸ਼ਾਹੀ ਪਰਿਵਾਰ ਦੀ ਨਵੀਂ ਨੂੰਹ ਸਿੱਖ ਰਹੀ ਹੈ ਪਰਿਵਾਰ ਦੇ ਤੌਰ-ਤਰੀਕੇ

05/26/2018 12:24:13 PM

ਲੰਡਨ— ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਹਾਲੀਵੁੱਡ ਦੀ ਅਦਾਕਾਰਾ ਰਹਿ ਚੁੱਕੀ ਮੇਗਨ ਮਰਕੇਲ ਨੇ 19 ਮਈ ਨੂੰ ਵਿਆਹ ਕਰਵਾਇਆ ਅਤੇ ਹਰ ਕੋਈ ਇਸ ਵਿਆਹ ਨੂੰ ਲੈ ਕੇ ਬਹੁਤ ਖੁਸ਼ ਹੈ। ਮੇਗਨ ਮਰਕੇਲ ਹੁਣ ਸ਼ਾਹੀ ਪਰਿਵਾਰ ਦੀ ਨੂੰਹ ਤਾਂ ਬਣ ਚੁੱਕੀ ਹੈ ਪਰ ਉਸ ਨੂੰ ਇੱਥੋਂ ਦੇ ਕਈ ਤੌਰ-ਤਰੀਕੇ ਸਿੱਖਣ ਦੀ ਜ਼ਰੂਰਤ ਹੈ। ਲੋਕਾਂ ਨੂੰ ਲੱਗਦਾ ਸੀ ਕਿ ਮੇਗਨ ਸ਼ਾਹੀ ਘਰਾਣੇ ਦੇ ਨਿਯਮਾਂ ਨੂੰ ਸ਼ਾਇਦ ਨਹੀਂ ਮੰਨ ਸਕੇਗੀ ਪਰ ਅਜਿਹਾ ਨਹੀਂ ਹੈ। ਮੇਗਨ ਨੇ ਸ਼ਾਹੀ ਪਰਿਵਾਰ ਦੇ ਨਿਯਮ ਮੰਨਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਹ ਇਨ੍ਹਾਂ ਤੌਰ-ਤਰੀਕਿਆਂ ਨੂੰ ਸਿੱਖ ਰਹੀ ਹੈ। ਮਹਾਰਾਣੀ ਐਲਿਜ਼ਾਬੈਥ-2 ਦੀ ਨਿੱਜੀ ਅਸਿਸਟੈਂਟ ਸਮਾਂਥਾ ਕੋਹੇਨ ਉਨ੍ਹਾਂ ਨੂੰ ਇਸ ਸੰਬੰਧੀ ਹੋਰ ਜਾਣਕਾਰੀ ਦੇ ਰਹੀ ਹੈ। ਸਮਾਂਥਾ ਇਨ੍ਹੀਂ ਦਿਨੀਂ ਮੇਗਨ ਨੂੰ ਸ਼ਾਹੀ ਸ਼ਿਸ਼ਟਾਚਾਰ, ਤੌਰ-ਤਰੀਕੇ ਅਤੇ ਨਿਯਮਾਂ ਬਾਰੇ ਸਿੱਖਿਆ ਦੇ ਰਹੀ ਹੈ। 


ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਹੈਰੀ ਦੇ ਹਾਊਸਹੋਲਡ ਐਂਡ ਲੇਨ ਫੋਕਸ ਦੇ ਚਲੇ ਜਾਣ ਦੇ ਬਾਅਦ ਹੁਣ ਸਮਾਂਥਾ ਕੋਹੇਨ ਉਨ੍ਹਾਂ ਦੀ ਨਿੱਜੀ ਸਕੱਤਰ ਬਣ ਚੁੱਕੀ ਹੈ। ਕੋਹੇਨ ਨੇ ਅਪ੍ਰੈਲ ਦੇ ਮਹੀਨੇ 'ਚ ਮਹਾਰਾਣੀ ਐਲਿਜ਼ਾਬੈਥ-2 ਦੀ ਨਿੱਜੀ ਅਸਿਸਟੈਂਟ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।