ਮੇਗਨ ਵੀ ਮੇਰੇ ਨਾਲ ਹੀ ਕੰਮ ਕਰੇਗੀ : ਪ੍ਰਿੰਸ ਹੈਰੀ

04/17/2018 2:37:47 AM

ਲੰਡਨ — ਬ੍ਰਿਟੇਨ ਦੇ ਰਾਜਕੁਮਾਰ ਹੈਰੀ ਅਤੇ ਉਨ੍ਹਾਂ ਦੀ ਮੰਗੇਤਰ ਅਮਰੀਕੀ ਅਭਿਨੇਤਰੀ ਮੇਗਨ ਮਾਰਕਲ ਨੇ ਸੋਮਵਾਰ ਨੂੰ ਇਥੇ ਕਾਮਨਵੈਲਥ ਸਰਕਾਰ ਬੈਠਕ (ਚੋਗਮ) ਦੀ ਸ਼ੁਰੂਆਤ ਦੇ ਨਾਲ ਰਾਸ਼ਟਰਮੰਡਲ ਦੇ ਯੂਵਾ ਦੂਤਾਂ ਦੀ ਆਪਣੀ ਭੂਮਿਕਾ ਸੰਭਾਲ ਲਈ ਹੈ। 33 ਸਾਲਾਂ ਦੇ ਹੈਰੀ 19 ਮਈ ਨੂੰ ਵਿੰਡਸਰ 'ਚ ਮੇਗਨ ਨਾਲ ਵਿਆਹ ਕਰਨਗੇ। ਉਨ੍ਹਾਂ ਨੇ ਲੰਡਨ 'ਚ ਕਾਮਨਵੈਲਥ ਯੂਵਾ ਮੰਚ ਦੀ ਸ਼ੁਰੂਆਤ ਦੇ ਦੌਰਾਨ ਆਪਣੀ ਨਵੀਂ ਭੂਮਿਕਾ ਦੇ ਤਹਿਤ ਆਪਣਾ ਪਹਿਲਾਂ ਭਾਸ਼ਣ ਦਿੱਤਾ।
ਉਨ੍ਹਾਂ ਨੇ ਪ੍ਰੋਗਰਾਮ 'ਚ ਸ਼ਾਮਲ ਹੋਏ ਯੂਵਾ ਨੁਮਾਇੰਦਿਆਂ ਨੂੰ ਕਿਹਾ, 'ਮੈਨੂੰ ਪਤਾ ਹੈ ਕਿ ਨੌਜਵਾਨਾਂ ਲਈ ਦੂਤ ਦੀ ਤਰ੍ਹਾਂ ਕੰਮ ਕਰ ਮੈਨੂੰ ਤੁਹਾਡੀ ਭੂਮਿਕਾ ਦੇ ਨਾਲ ਤਾਲਮੇਲ ਬਣਾਉਣਾ ਹੋਵੇਗਾ।' ਹੈਰੀ ਨੇ ਨਾਲ ਹੀ ਕਿਹਾ, 'ਮੈਂ ਬਹੁਤ ਧੰਨਵਾਦੀ ਹਾਂ ਕਿ ਮੈਂ ਜਿਸ ਔਰਤ (ਮੇਗਨ) ਨਾਲ ਵਿਆਹ ਕਰਨ ਜਾ ਰਿਹਾ ਹਾਂ, ਉਹ ਇਸ ਕੰਮ 'ਚ ਮੇਰੇ ਨਾਲ ਸ਼ਾਮਲ ਹੋਵੇਗੀ ਅਤੇ ਉਹ ਵੀ ਇਸ ਦਾ ਹਿੱਸਾ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।'