ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਦੀ ਹੋਈ ਮੀਟਿੰਗ

02/07/2022 1:06:25 PM

ਰੋਮ (ਕੈਂਥ): ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਨੂੰ ਮੁੱਖ ਰੱਖਦੇ ਹੋਇਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਸਿੰਘ ਦੀ ਰਿਸੋਰਟ ਵੇਰੋਨਾ ਵਿਖੇ ਮੀਟਿੰਗ ਹੋਈ। ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਇਟਲੀ ਇਕਾਈ ਦੇ ਪ੍ਰਧਾਨ ਸ. ਜਗਵੰਤ ਸਿੰਘ ਲਹਿਰਾ ਅਤੇ ਸਰਪ੍ਰਸਤ ਅਵਤਾਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿਚ ਇਟਲੀ ਵਿਚ ਰਹਿ ਰਹੇ ਅਕਾਲੀ ਦਲ ਦੇ ਵਰਕਰਾਂ ਨੇ ਹਿੱਸਾ ਲਿਆ।  

ਇਸ ਮੀਟਿੰਗ ਨੂੰ ਇਟਲੀ ਇਕਾਈ ਦੇ ਪ੍ਰਧਾਨ ਸ.ਜਗਵੰਤ ਸਿੰਘ ਲਹਿਰਾ, ਸਰਪ੍ਰਸਤ ਅਵਤਾਰ ਸਿੰਘ ਖ਼ਾਲਸਾ, ਇਟਲੀ ਬਸਪਾ ਦੇ  ਸੀਨੀਅਰ ਆਗੂ ਕੈਲਾਸ਼ ਬੰਗੜ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੂੰਗਰਨੀ, ਜਨਰਲ ਸਕੱਤਰ ਹਰਦੀਪ ਸਿੰਘ ਬੌਦਲ, ਕਮਲ ਮੁਲਤਾਨੀ ਅਤੇ ਗੁਰਿੰਦਰ ਸਿੰਘ ਸੋਮਲ ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਇਹਨਾਂ ਆਗੂਆਂ ਨੇ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਇਹਨਾਂ ਆਗੂਆ ਨੇ ਕਿਹਾ ਸ਼੍ਰੋਮਣੀ-ਬਸਪਾ ਪੰਜਾਬ ਦੀਆਂ ਲੋਕ ਹਿਤੈਸ਼ੀ ਪਾਰਟੀਆਂ ਹਨ। ਪੰਜਾਬ ਦੀ ਨੌਜਵਾਨੀ ਅਤੇ ਕਿਸਾਨੀ ਭਵਿੱਖ ਨੂੰ ਸਿਰਫ ਇਹੀ ਪਾਰਟੀਆਂ ਬਚਾ ਸਕਦੀਆਂ ਹਨ। ਇਨ੍ਹਾਂ ਚੋਣਾਂ ਵਿੱਚ  ਪੰਜਾਬ ਦੇ ਵੋਟਰਾਂ ਨੂੰ ਦਿੱਲੀ ਤੋਂ ਫ਼ੈਸਲੇ ਲੈਣ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਵੀ ਇਹ ਪਾਰਟੀਆਂ ਹਮੇਸ਼ਾ ਚੁੱਪ ਹੀ ਰਹੀਆਂ। 

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਭਾਰਤੀ ਮੂਲ ਦੀ ਦੀਪਤੀ ਵੈਦ ਨਿਊਜਰਸੀ ਦੀ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਮਿਊਂਸੀਪਲ ਜੱਜ ਬਣੀ

ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦੇ ਚੋਣ ਮੈਨੀਫੈਸਟੋ ਵਿੱਚ ਲੋਕ ਭਲਾਈ ਦੀਆਂ ਸਕੀਮਾਂ ਹਨ ਅਤੇ ਜੇਕਰ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਆਏ ਤਾਂ ਇਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਹਨਾਂ ਆਗੂਆਂ ਨੇ ਕਿਹਾ ਕਿ ਐਨ. ਆਰ. ਆਈ. ਭਰਾਵਾਂ ਨੂੰ ਪੰਜਾਬ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਵਚਨਵੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਇਟਲੀ ਦੇ ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ, ਜਨਰਲ ਸਕੱਤਰ ਜਗਜੀਤ ਸਿੰਘ, ਬਲਵੀਰ ਸਿੰਘ ਮਹਿਦੀ ਪੁਰੀਆ, ਗੁਰਮੁਖ ਸਿੰਘ, ਹਰਜਿੰਦਰ ਸਿੰਘ ਲਿੱਟ, ਬਲਰਾਜ ਸਿੰਘ ਗਿੱਲ, ਰਣਜੀਤ ਸਿੰਘ ਭੁਮੱਦੀ ਜਸਪ੍ਰੀਤ ਸਿੰਘ ਰਟੌਲ, ਗੁਰਮਨਜੋਤ ਸਿੰਘ ਲਿੱਟ, ਹਰਪ੍ਰੀਤ ਸਿੰਘ ਖਿਆਲਾ ਬੁਲੰਦਾ ਅਤੇ ਬਸਪਾ ਆਗੂਆਂ 'ਚ ਸਰਬਜੀਤ ਵਿਰਕ, ਗਿਆਨ ਚੰਦ ਸੂਦ,ਅਜੀਤ ਰਾਮ,ਅਜਮੇਰ ਕਲੇਰ, ਦੇਸ ਰਾਜ ਆਦਿ ਮੌਜੂਦ ਸਨ।
 

Vandana

This news is Content Editor Vandana