ਮਾਸ ਖਾਂਦੇ ਦਿਖਾਏ ਗਏ 'ਭਗਵਾਨ ਗਣੇਸ਼' ਦੇ ਇਸ਼ਤਿਹਾਰ 'ਤੇ ਵਧਦਾ ਜਾ ਰਿਹੈ ਵਿਵਾਦ, 30 ਸ਼ਿਕਾਇਤਾਂ ਹੋਈਆਂ ਦਰਜ

09/13/2017 11:12:03 AM

ਕੈਨਬਰਾ— ਇਕ ਟੈਲੀਵੀਜ਼ਨ ਇਸ਼ਤਿਹਾਰ ਵਿਚ ਆਸਟਰੇਲੀਆ ਦੇ ਇਕ ਮਾਸ ਉਤਪਾਦਕ ਸਮੂਹ ਨੇ ਭਗਵਾਨ ਗਣੇਸ਼ ਨੂੰ ਮੇਮਣੇ ਦਾ ਮਾਸ ਖਾਂਦੇ ਦਿਖਾਇਆ ਹੈ। ਹਾਲਾਂਕਿ ਇਸ਼ਤਿਹਾਰ ਵਿਚ ਹੋਰ ਧਰਮਾਂ ਦੇ ਪ੍ਰਤੀਕ ਵੀ ਖਾਣੇ ਉੱਤੇ ਨਾਲ ਬੈਠੇ ਹੋਏ ਦਿਖਾਏ ਗਏ ਹਨ। ਇਸ ਇਸ਼ਤਿਹਾਰ ਨਾਲ ਆਸਟਰੇਲੀਆ ਵਿਚ ਹਿੰਦੂ ਭਾਈਚਾਰੇ ਵਿਚ ਨਰਾਜ਼ਗੀ ਦਾ ਮਾਹੌਲ ਹੈ। ਹਿੰਦੂ ਭਾਈਚਾਰੇ ਦੀ ਨਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਉਨ੍ਹਾਂ ਦੇ ਭਗਵਾਨ ਗਣੇਸ਼ ਕਦੇ ਮਾਸ ਨਹੀਂ ਖਾਂਦੇ ਹਨ। ਕੈਨਬਰਾ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਆਸਟਰੇਲੀਆ ਸਰਕਾਰ ਦੇ ਘੱਟ ਤੋਂ ਘੱਟ 3 ਵਿਭਾਗਾਂ ਨੂੰ ਇਸ ਉੱਤੇ ਕਾਰਵਾਈ ਕਰਨ ਲਈ ਕਿਹਾ ਹੈ। ਭਾਰਤ ਨੇ 'ਮੀਟ ਐਂਡ ਲਾਈਵਸਟਾਕ ਆਸਟਰੇਲੀਆ' (ਐਮ. ਏ. ਐਲ. ਏ) ਤੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਕਈ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਤੋਂ ਠੇਸ ਪਹੁੰਚੀ ਹੈ।
ਭਾਰਤੀ ਹਾਈ ਕਮਿਸ਼ਨ ਨੇ ਕਿਹਾ, ਕਈ ਸਾਮਾਜਕ ਸੰਗਠਨਾਂ ਨੇ ਵੀ ਆਸਟਰੇਲੀਆਈ ਸਰਕਾਰ ਅਤੇ ਮੀਟ ਐਂਡ ਲਾਈਵਸਟਾਕ ਆਸਟਰੇਲੀਆ ਦੇ ਸਾਹਮਣੇ ਆਪਣਾ ਵਿਰੋਧ ਜਤਾਇਆ ਹੈ। ਵਿਵਾਦਮਈ ਇਸ਼ਤਿਹਾਰ ਵਿਚ ਪ੍ਰਭੂ ਯੀਸ਼ੂ, ਗੌਤਮ ਬੁੱਧ, ਸਾਇੰਟੋਲਾਜੀ ਧਰਮ ਦੇ ਸੰਸਥਾਪਕ ਐਲ ਰਾਨ ਹਬਰਡ ਆਪਸ ਵਿਚ ਗੱਲ ਕਰ ਰਹੇ ਹਨ ਅਤੇ ਇਕ ਹੀ ਮੇਜ਼ ਉੱਤੇ ਖਾਣਾ ਵੀ ਖਾ ਰਹੇ ਹਨ। ਇਸ਼ਤਿਹਾਰ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਹਜਰਤ ਮੁਹੰਮਦ ਇਸ ਵਿਚ ਸ਼ਰੀਕ ਨਹੀਂ ਹੋ ਸਕੇ।


ਆਸਟਰੇਲੀਆ ਦੀ ਇਸ਼ਤਿਹਾਰ ਰੈਗੂਲੇਟਰੀ ਸੰਸਥਾ ਐਡਵਰਟਾਇਜ਼ਿੰਗ ਸਟੈਂਡਰਡਸ ਬਿਊਰੋ ਨੇ ਕਿਹਾ ਹੈ ਕਿ ਇਸ ਇਸ਼ਤਿਹਾਰ ਨੂੰ ਲੈ ਕੇ 30 ਤੋਂ ਜ਼ਿਆਦਾ ਸ਼ਿਕਾਇਤਾਂ ਦਰਜ਼ ਕਰਾਈਆਂ ਗਈਆਂ ਹਨ। ਆਸਟਰੇਲੀਆ ਦੀ ਹਿੰਦੂ ਪਰਿਸ਼ਦ ਨੇ ਭੇਡ ਦੇ ਮਾਸ ਦੀ ਖਪਤ ਨੂੰ ਵਧਾਉਣ ਲਈ ਭਗਵਾਨ ਗਣੇਸ਼ ਦੀ ਤਸਵੀਰ ਦੇ ਇਸਤੇਮਾਲ ਨੂੰ ਗਲਤ ਦੱਸਿਆ। ਇਸ ਸਿਲ ਸਿਲੇ ਵਿਚ ਇਕ ਆਨਲਾਇਨ ਕੈਂਪੇਨ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਦਾ 4,400 ਤੋਂ ਵੀ ਜ਼ਿਆਦਾ ਲੋਕਾਂ ਨੇ ਸਮਰਥਨ ਕੀਤਾ ਹੈ। ਭਾਰਤੀ ਮੂਲ ਦੇ ਆਸਟਰੇਲੀਆਈ ਨਾਗਰਿਕ ਕਪਿਲ ਸਚਦੇਵਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਇਸ ਇਸ਼ਤਿਹਾਰ ਨੂੰ ਲੈ ਕੇ ਉਪਜੇ ਗੁੱਸੇ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ ਆਨਲਾਈਨ ਪਿਟੀਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਗੱਲ ਦੀ ਵੀ ਆਲੋਚਨਾ ਕੀਤੀ ਕਿ ਇਹ ਇਸ਼ਤਿਹਾਰ ਗਨੇਸ਼ ਚਤੁਰਥੀ ਦੇ ਕੁਝ ਦਿਨਾਂ ਬਾਅਦ ਜਾਰੀ ਕੀਤਾ ਗਿਆ। ਪਿਛਲੇ ਹਫਤੇ ਮੀਟ ਐਂਡ ਲਾਈਵਸਟਾਕ ਆਸਟਰੇਲੀਆ ਨੇ ਇਸ ਇਸ਼ਤਿਹਾਰ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਉਨ੍ਹਾਂ ਦਾ ਮਕਸਦ ਏਕਤਾ ਅਤੇ ਭਿੰਨਤਾਵਾਂ ਨੂੰ ਵਧਾਉਣਾ ਸੀ।