ਚੰਦ ਤੇ ਬੁੱਧ ''ਤੇ ਹੋ ਸਕਦਾ ਹੈ ਉਮੀਦ ਤੋਂ ਵਧੇਰੇ ਪਾਣੀ: ਅਧਿਐਨ

08/05/2019 5:52:19 PM

ਵਾਸ਼ਿੰਗਟਨ— ਚੰਦਰਮਾ ਤੇ ਬੁੱਧ ਗ੍ਰਹਿ 'ਤੇ ਆਮ ਸਮਝ ਤੋਂ ਕਿਤੇ ਜ਼ਿਆਦਾ ਪਾਣੀ ਦੀ ਮੌਜੂਦਗੀ ਹੋ ਸਕਦੀ ਹੈ। ਨਾਸਾ ਸਪੇਸਸ਼ਿੱਪ ਤੋਂ ਮਿਲੇ ਅੰਕੜਿਆਂ 'ਚ ਇਹ ਸਿੱਟਾ ਕੱਢਿਆ ਗਿਆ ਹੈ। ਜਨਰਲ 'ਨੇਚਰ ਜਿਓਸਾਈਂਸ' 'ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਚੰਦ ਤੇ ਬੁੱਧ ਦੇ ਧਰੁਵਾਂ ਦੇ ਨੇੜੇ ਟੋਏ 'ਚ ਬਰਫ ਹੋਣ ਦੀ ਸੰਭਾਵਨਾ ਹੈ।

ਕੈਲੀਫੋਰਨੀਆ ਯੂਨੀਵਰਸਿਟੀ ਦੇ ਲਿਓਰ ਰੂਬਾਨੇਂਕੋ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਡੂੰਘੇ ਟੋਏ ਉਨ੍ਹਾਂ ਥਾਵਾਂ 'ਤੇ ਮਿਲਦੇ ਹਨ ਜਿਥੇ ਪਹਿਲਾਂ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਬਰਫ ਮਿਲੀ ਸੀ ਤੇ ਨਤੀਜਾ ਕੱਢਿਆ ਗਿਆ ਹੈ ਕਿ ਇਹ ਸ਼ਾਇਦ ਬਰਫ ਮੋਟੀ ਪਰਤ ਦੇ ਕਾਰਨ ਅਜਿਹੇ ਹੁੰਦੇ ਹਨ। ਇਸ ਤੋਂ ਪਹਿਲਾਂ ਦੂਰਬੀਨ ਦੇ ਨਿਰੀਖਣਾਂ ਤੇ ਸਪੇਸਸ਼ਿੱਪਾਂ ਨੇ ਬੁੱਧ ਗ੍ਰਹਿ 'ਤੇ ਬਰਫ ਦਾ ਪਤਾ ਲਾਇਆ ਸੀ ਪਰ ਚੰਦਰਮਾ ਬਾਰੇ ਅਜੇ ਤੱਕ ਅਜਿਹੀ ਜਾਣਕਾਰੀ ਨਹੀਂ ਸੀ। ਨਵੇਂ ਅਧਿਐਨ ਨਾਲ ਇਸ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ ਕਿ ਚੰਦ 'ਤੇ ਵੀ ਬਰਫ ਦੀ ਮੋਟੀ ਪਰਤ ਹੋ ਸਕਦੀ ਹੈ। ਚੰਦਰਮਾ ਤੇ ਬੁੱਧ ਦੇ ਧਰੁਵਾਂ ਨੂੰ ਸਾਡੀ ਸੌਰ ਪ੍ਰਣਾਲੀ 'ਚ ਸਭ ਤੋਂ ਠੰਡੀ ਥਾਂ ਮੰਨਿਆ ਜਾਂਦਾ ਹੈ।

Baljit Singh

This news is Content Editor Baljit Singh