ਮੌਰੀਟਾਨਿਆ ਦੇ ਸਾਬਕਾ ਰੱਖਿਆ ਮੰਤਰੀ ਜਿੱਤੇ ਰਾਸ਼ਟਰਪਤੀ ਦੀਆਂ ਚੋਣਾਂ

06/24/2019 1:05:55 PM

ਨਵਾਕਸ਼ੋਟ— ਉੱਤਰੀ-ਪੱਛਮੀ ਅਫਰੀਕੀ ਦੇਸ਼ ਮੌਰੀਟਾਨਿਆ ਦੇ ਸਾਬਕਾ ਰੱਖਿਆ ਮੰਤਰੀ ਮੁਹੰਮਦ ਓ ਗਜੌਨਈ ਨੂੰ ਦੇਸ਼ ਦਾ ਰਾਸ਼ਟਰਪਤੀ ਬਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੂੰ ਕੁੱਲ 52.01 ਫੀਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ,''ਸ਼ਨੀਵਾਰ ਨੂੰ ਹੋਈਆਂ ਚੋਣਾਂ 'ਚ ਮੈਨੂੰ ਜੋ ਜਿੱਤ ਮਿਲੀ ਹੈ, ਉਹ ਜਨਤਾ ਦੀ ਜਿੱਤ ਹੈ।'' 

ਰਾਸ਼ਟਰਪਤੀ ਓ ਅਬਦੇਲ ਅਜੀਜ ਦੇ 5 ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਇਹ ਚੋਣਾਂ ਹੋਈਆਂ। ਇਸ ਦੇਸ਼ ਨੂੰ 1960 'ਚ ਫਰਾਂਸ ਤੋਂ ਆਜ਼ਾਦੀ ਮਿਲੀ ਸੀ ਤੇ ਉਸ ਦੇ ਬਾਅਦ ਹੁਣ ਪਹਿਲੀ ਵਾਰ ਲੋਕਤੰਤਰੀ ਤਰੀਕੇ ਨਾਲ ਸੱਤਾ ਹਾਸਲ ਕੀਤੀ ਗਈ ਹੈ। ਮੌਰੀਟਾਨਿਆ ਨੂੰ ਗੁਲਾਮੀ ਖਿਲਾਫ ਲੜਾਈ ਕਰਨ ਵਾਲਾ ਵਿਸ਼ਵ ਦਾ ਆਖਰੀ ਦੇਸ਼ ਮੰਨਿਆ ਜਾਂਦਾ ਹੈ। ਸਾਲ 1981 'ਚ ਇਸ ਦੇਸ਼ 'ਚ ਅਧਿਕਾਰਕ ਤੌਰ 'ਤੇ ਗੁਲਾਮੀ ਪ੍ਰਥਾ ਨੂੰ ਖਤਮ ਕਰਨ ਲਈ ਕੋਸ਼ਿਸ਼ ਸ਼ੁਰੂ ਕੀਤੀ ਗਈ ਅਤੇ ਸਾਲ 2007 'ਚ ਇਸ ਦੇ ਖਿਲਾਫ ਕਾਨੂੰਨ ਬਣਿਆ।