ਬ੍ਰਿਟੇਨ ''ਚ ਲੋਕਾਂ ਨੂੰ ਚਾਕੂ ਦਿਖਾ ਰਿਹਾ ਸੀ ''ਮੌਲਾਨਾ'' ਪੁਲਸ ਨੇ ਇੰਝ ਸਿਖਾਇਆ ਸਬਕ

04/20/2021 1:29:29 AM

ਬਰਮਿੰਘਮ - ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਵਿਚ ਜਨਤਕ ਥਾਂ 'ਤੇ ਲੋਕਾਂ ਨੂੰ ਚਾਕੂ ਨਾਲ ਡਰਾਉਣ ਵਾਲੇ ਇਕ ਮੌਲਵੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦੌਰਾਨ ਵੀ ਇਸ ਮੌਲਵੀ ਨੇ ਪੁਲਸ ਮੁਲਾਜ਼ਮਾਂ ਨੂੰ ਵੀ ਚਾਕੂ ਦਿਖਾਇਆ। ਇਸ ਤੋਂ ਬਾਅਦ ਟੇਸਰ ਗਨ ਦੀ ਮਦਦ ਨਾਲ ਪੁਲਸ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਬਰਮਿੰਘਮ ਨਿਊ ਸਟ੍ਰੀਟ ਸਟੇਸ਼ਨ ਦੇ ਬਾਹਰ ਹੋਈ ਹੈ।

ਇਹ ਵੀ ਪੜੋ - ਵੱਡੀ ਖਬਰ - UK ਨੇ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਲਾਈ ਪਾਬੰਦੀ

ਫੁਟੇਜ਼ ਵਿਚ ਦਿਖਾਇਆ ਗਿਆ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਦੋਸ਼ੀ ਵਿਅਕਤੀ ਚਾਕੂ ਦਿਖਾ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਿਚਾਲੇ ਵੱਡੀ ਗਿਣਤੀ ਵਿਚ ਚਾਰੋਂ ਪਾਸੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਟੇਸਰ ਗਨ ਦੀ ਮਦਦ ਨਾਲ ਜ਼ਮੀਨ 'ਤੇ ਡਿੱਗਾ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਹੱਥਕੜ੍ਹੀ ਲਾ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਘਟਨਾ ਵੇਲੇ ਉਸ ਥਾਂ 'ਤੇ ਲੋਕਾਂ ਦੀ ਭਾਰੀ ਭੀੜ ਵੀ ਮੌਜੂਦ ਸੀ।

ਇਹ ਵੀ ਪੜੋ - ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ 'ਬੀਅਰ'

ਪੁਲਸ ਨੇ ਦੱਸਿਆ ਕਿ ਇਸ ਮੁਲਜ਼ਮ ਨੂੰ ਹਥਿਆਰ ਰੱਖਣ ਅਤੇ ਜਨਤਕ ਥਾਂ 'ਤੇ ਹਮਲੇ ਦੀ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ 17 ਅਪ੍ਰੈਲ ਨੂੰ 5 ਵਜੇ ਬ੍ਰਿਟਿਸ਼ ਟ੍ਰਾਂਸਪੋਰਟ ਪੁਲਸ ਦੇ ਅਧਿਕਾਰੀਆਂ ਨੇ ਬਰਮਿੰਘਮ ਨਿਊ ਸਟ੍ਰੀਟ ਦੇ ਬਾਹਰ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ।

ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone

Khushdeep Jassi

This news is Content Editor Khushdeep Jassi