ਜਾਣੋ, ਇਸ ਨਾਮੀ ਹਸਤੀ ਨੇ ਕਿਉਂ ਚਾੜ੍ਹਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਕੁਟਾਪਾ!

03/17/2017 12:29:12 PM

ਟੋਰਾਂਟੋ— ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਕਿ ''ਫਰੈਂਡਸ'' ਸ਼ੋਅ ਦੇ ਸਟਾਰ ਮੈਥੀਊ ਪੈਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁੱਟ ਚੁੱਕੇ ਹਨ। ਹਾਲਾਂਕਿ ਉਦੋਂ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨਹੀਂ ਸਨ। ਅਸਲ ਵਿਚ ਘਟਨਾ ਉਸ ਸਮੇਂ ਦੀ ਹੈ, ਜਦੋਂ ਟਰੂਡੋ ਸਕੂਲ ਵਿਚ ਪੰਜਵੀਂ ਕਲਾਸ ਵਿਚ ਪੜ੍ਹਦੇ ਸਨ। 
ਜਿਮੀ ਕਿਮੇਲ ਲਾਈਵ ਸ਼ੋਅ ਵਿਚ ਪੁੱਜੇ ਪੈਰੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪੰਜਵੀਂ ਕਲਾਸ ਵਿਚ ਟਰੂਡੋ ਨੂੰ ਕੁੱਟਿਆ ਸੀ। ਉਨ੍ਹਾਂ ਕਿਹਾ ਕਿ ਟਰੂਡੋ ਇਕ ਬਹੁਤ ਵਧੀਆ ਖਿਡਾਰੀ ਸਨ ਅਤੇ ਪੈਰੀ ਅਤੇ ਉਨ੍ਹਾਂ ਦੇ ਦੋਸਤ ਇਸ ਗੱਲ ਕਰਕੇ ਉਨ੍ਹਾਂ ਤੋਂ ਸੜਦੇ ਸਨ। ਇਸੇ ਜੈਲਸੀ ਦੇ ਚੱਕਰ ਵਿਚ ਉਨ੍ਹਾਂ ਨੇ ਟਰੂਡੋ ਦਾ ਕੁਟਾਪਾ ਚਾੜ੍ਹ ਦਿੱਤਾ। ਜ਼ਿਕਰਯੋਗ ਹੈ ਕਿ ਪੈਰੀ ਅਤੇ ਟਰੂਡੋ ਦੋਵੇਂ ਹੀ ਓਟਾਵਾ ਦੇ ਰੌਕਲਿਫ ਪਾਰਕ ਪਬਲਿਕ ਸਕੂਲ ਤੋਂ ਪੜ੍ਹੇ ਹਨ। ਸ਼ੋਅ ਦੌਰਾਨ ਪੈਰੀ ਨੇ ਕਿਹਾ ਕਿ ਉਹ ਟਰੂਡੋ ਨੂੰ ਕੁੱਟਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਹੱਸਦੇ ਹੋਏ ਕਿਹਾ ਕਿ ਟਰੂਡੋ ਕਾਫੀ ਖੂਬਸੂਰਤ ਹਨ।

 

Kulvinder Mahi

This news is News Editor Kulvinder Mahi